
ਵਾਸ਼ਿੰਗਟਨ : ਅਮਰੀਕਾ ਦੀ ਕੈਪੀਟਲ ਬਿਲਡਿੰਗ ‘ਚ ਹਿੰਸਾ ਤੋਂ ਬਾਅਦ ਰਾਜਧਾਨੀ ਵਾਸ਼ਿੰਗਟਨ ਡੀ. ਸੀ. ‘ਚ ਐਮਰਜੈਂਸੀ ਲਗਾ ਦਿੱਤੀ ਗਈ ਹੈ। ਵਾਸ਼ਿੰਗਟਨ ਡੀ. ਸੀ. ਦੇ ਮੇਅਰ ਮਿਊਰਿਲ ਬਾਊਜਰ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਹੁਕਮ ਜਾਰੀ ਕਰਕੇ ਰਾਜਧਾਨੀ ‘ਚ ਅੱਜ ਤੋਂ ਐਮਰਜੈਂਸੀ ਦਾ ਐਲਾਨ ਕੀਤਾ ਹੈ। ਉਹ ਐਮਰਜੈਂਸੀ ਅਗਲੇ 15 ਦਿਨਾਂ ਲਈ ਲਗਾਈ ਗਈ ਹੈ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਝੜਪ ਦੇ ਚੱਲਦਿਆਂ ਕੈਪੀਟਲ ਬਿਲਡਿੰਗ ਨੂੰ ਉਸ ਵੇਲੇ ਬੰਦ ਕਰਨਾ ਪਿਆ, ਜਦੋਂ ਸੰਸਦ ਮੈਂਬਰ ਅੰਦਰ ਸਨ। ਇਹ ਝੜਪ ਉਸ ਵੇਲੇ ਹੋਈ, ਜਦੋਂ ਅਮਰੀਕੀ ਸੰਸਦ ਦੇ ਦੋਹਾਂ ਸਦਨਾਂ ‘ਚ ਰਾਸ਼ਟਰਪਤੀ ਚੋਣਾਂ ਦੇ ਇਲੈਕਟੋਰਲ ਕਾਲਜ ਨੂੰ ਲੈ ਕੇ ਬਹਿਸ ਚੱਲ ਰਹੀ ਸੀ ਅਤੇ ਇੱਥੇ ਜੋਅ ਬਾਈਡੇਨ ਦੀ ਚੋਣਾਂ ‘ਚ ਜਿੱਤ ਦੀ ਪੁਸ਼ਟੀ ਕੀਤੀ ਜਾਣੀ ਸੀ। ਇਸ ਹਿੰਸਾ ‘ਚ ਚਾਰ ਲੋਕਾਂ ਦੀ ਮੌਤ ਹੋ ਗਈ।