ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਨੌਜਵਾਨ ਮੌਕੇ ‘ਤੇ ਫੜਿਆ – ਪਿੰਡ ਵਾਸੀਆਂ ਨੇ ਚਾੜ੍ਹਿਆ ਕੁਟਾਪਾ

0
153

ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ‘ਚ ਪੈਂਦੇ ਪਿੰਡ ਤਰਖਾਣ ਮਾਜਰਾ, ਨੇੜੇ ਸਰਹਿੰਦ ਸਥਿਤ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗ ਪਾੜ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਗੁਰਦੁਆਰਾ ਸਾਹਿਬ ਅੰਦਰ ਵੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕਰਦਾ ਮੌਕੇ ਤੇ ਫੜਿਆ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ਤਰਖਾਣ ਮਾਜਰਾ ਦੇ ਵਾਸੀਆਂ ਨੇ ਥਾਣਾ ਸਰਹੰਦ ਨੂੰ ਘੇਰਾ ਪਾ ਕੇ ਦੋਸ਼ੀ ਨੂੰ ਜਾਨੋਂ ਮਾਰਨ ਦੀ ਮੰਗ ਕੀਤੀ।