ਪਰਾਲੀ ਸਾੜਨ ਵਾਲਿਆਂ ਦੇ ਹੋਏ‌ ਚਾਲਾਨ

0
395

ਭੁਲੱਥ • ਪ੍ਰਭਜੋਤ ਘੁੰਮਣ
ਭੁਲੱਥ ਇਲਾਕੇ ਦੇ ਪਿੰਡਾਂ ਵਿੱਚ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਬਾਵਜੂਦ ਪਰਾਲੀ ਸਾੜਨ ਦਾ ਰੁਝਾਨ ਨਿਰੰਤਰ ਜਾਰੀ ਹੈ ਤੇ ਪ੍ਰਸ਼ਾਸਨ ਵੱਲੋਂ ਅੱਜ ਵੱਖ-ਵੱਖ ਪਿੰਡਾਂ ਵਿੱਚ ਚਾਲਾਨ ਕੀਤੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਡੀ ਐਮ ਭੁਲੱਥ ਸ੍ਰੀ ਟੀ ਬੇਨਿਥ ਨੇ ਦੱਸਿਆ ਕਿ ਭਾਵੇਂ ਬਹੁਤੇ ਕਿਸਾਨਾਂ ਵਲੋਂ ਐਤਕੀਂ ਪਰਾਲੀ ਸਾੜਨ ਦੇ ਰੁਝਾਨ ਘਟਿਆ ਹੈ ਫਿਰ ਵੀ ਦੇਖਾ ਦੇਖੀ ਲਾਪਰਵਾਹ ਕਿਸਾਨਾਂ ਵੱਲੋਂ ਅੱਗ ਲਗਾਉਣ ਦੇ ਕੰਮ ਨੂੰ ਸਮਾਜ ਲਈ ਬਹੁਤ ਘਾਤਕ ਦਸਿਆ ਹੈ ਜਿਸ ਨਾਲ ਸਾਹ ਦੀਆ ਬੀਮਾਰੀਆਂ ਵੱਧਣਾ ਤਹਿ ਹੈ। ਉਨ੍ਹਾਂ ਦਸਿਆ ਕਿ ਅੱਜ ਅੱਗ ਲਾਉਣ ਵਾਲੇ ਅੱਠ ਵਿਅਕਤੀਆਂ ਤੇ ਦੋ ਕਿਸਾਨਾਂ ਦੇ ਏਅਰ ਪੋਲਿਊਸਨ ਐਕਟ ਦੀ ਧਾਰਾ 39 ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਮਾਜ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਤੇ ਕਾਨੂੰਨੀ ਕਾਰਵਾਈ ਤੋਂ ਬਚਾਅ ਲਈ ਪਰਾਲੀ ਨੂੰ ਅੱਗ ਨਾ ਲਾਉਣ। ਉਨ੍ਹਾਂ ਕਿਹਾ ਕਿ ਅੱਗ ਲਾਉਣ ਵਾਲੇ ਕਿਸਾਨਾਂ ਦੀਆਂ ਜਮਾਬੰਦੀਆ ਵਿਚ ਇੰਦਰਾਜ਼ ਕੀਤੇ ਜਾਣਗੇ ਜਿਸ ਨਾਲ ਉਨ੍ਹਾਂ ਨੂੰ ਕਈ ਸਰਕਾਰੀ ਸਹੂਲਤਾਂ ਤੋਂ ਵਾਂਝਿਆਂ ਹੋਣਾ ਪਵੇਗਾ।