ਆਖਿਰ ਕਦੋੰ ਬੰਦ ਹੋਵੇਗਾ ਰੁੱਖਾਂ ਦਾ ਵਿਉਪਾਰ 

0
146
ਮਹਿਲਾਂ ਚੌਕ -ਸੱਤਪਾਲ ਸਿੰਘ ਤੱਗੜ 
ਇੰਨਸਾਨ ਕੁਦਰਤ ਨਾਲ ਖਿਲਵਾੜ ਕਰਨ ਤੋਂ ਬਾਜ ਨਹੀਂ ਆ ਰਿਹਾ, ਆਪਣੀਆਂ ਗਲਤੀਆਂ ਦਾ ਖਾਮਿਆਜਾ ਇੰਨਸਾਨ ਹਮੇਸ਼ਾ ਭੁਗਤਦਾ ਰਿਹਾ ਹੈ ਅਤੇ ਭੁਗਤਦਾ ਰਹੇਗਾ। ਇਸ ਦੀ ਤਾਜਾ ਮਿਸਾਲ ਕਰੋਨਾ ਮਹਾਂਮਾਰੀ ਹੈ। ਜਿਸ ਨੇ ਪੂਰੀ ਦੁਨੀਆਂ ਨੂੰ ਅਲੱਗ ਥਲੱਗ ਕਰਕੇ ਰੱਖ ਦਿੱਤਾ ਹੈ। ਇੰਨਸਾਨ ਇੱਕ ਦੂਜੇ ਤੋਂ ਡਰ ਰਿਹਾ ਹੈ। ਇੰਨਸਾਨ ਆਪਣੀ ਗਲਤੀ ਮੰਨਣ ਦੀ ਥਾਂ ਮੂੜ ਮੂੜ ਦੂਹਰਾ
ਰਿਹਾ ਹੈ। ਦਰਖਤ ਇੰਨਸਾਨੀ ਜਿੰਦਗੀ ਦਾ ਸਭ ਤੋਂ ਅਹਿਮ ਅੰਗ ਹੈ। ਇਸ ਤੋਂ ਬਿਨਾਂ ਇੰਨਸਾਨੀ ਜਿੰਦਗੀ ਨਾ ਮੁਮਕਿਨ ਹੈ ਅਤੇ ਇਸ ਦੀ ਕਲਪਨਾ ਕਰਨਾ ਮੁਸ਼ਕਲ ਹੈ। ਇਸ ਸਭ ਦੇ ਬਾਵਜੂਦ ਦਰਖਤਾਂ ਦੀ ਕਟਾਈ ਲਗਾਤਾਰ ਜਾਰੀ ਹੈ। ਕਦੇ ਵਿਕਾਸ ਦੇ ਨਾਮ ਤੇ ਅਤੇ ਕਦੇ ਪੈਸਾ ਕਮਾਉਣ ਦੇ ਨਾਮ ਉਪਰ ਚੱਲ ਰਿਹਾ ਹੈ। ਦੇਸ ਹੀ ਨਹੀਂ ਪੰਜਾਬ ਅੰਦਰ ਸੜਕਾਂ ਨੂੰ ਚਹੁ ਮਾਰਗੀ ਬਣਾਉਣ ਅਤੇ ਚੌੜਾ ਕਰਨ ਦਾ ਕੰਮ ਜੰਗੀ ਪੰਧਰ ਤੇ ਚੱਲ ਰਿਹਾ ਹੈ। ਇਹ ਸੱਚ ਹੈ ਕਿ ਮੌਜੂਦਾ ਸਮੇਂ ਅੰਦਰ ਇਸ ਦੀ ਜਰੂਰਤ ਹੈ। ਪਰ ਦਰਖਤਾਂ ਦੀ ਕਟਾਈ ਤੋਂ ਪਹਿਲਾਂ ਨਵੇਂ ਰੁੱਖ ਲਗਾਉਣਾ ਵੀ ਜਰੂਰੀ ਹੈ। ਵਾਤਾਵਰਣ ਪ੍ਰੇਮੀਆਂ ਵੱਲੋਂ ਦਰਖਤਾਂ ਦੀ ਕਟਾਈ ਸਬੰਧੀ ਅਨੇਕਾਂ ਦਰਖਾਸਤਾਂ  ਮਾਣਯੋਗ ਹਾਈ  ਕੋਰਟ ਚ ਦਾਖਲ ਕੀਤੀਆਂ ਗਈਆਂ।ਸੜਕਾਂ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਝੂਠੇ ਹਲਫ਼ਨਾਮੇ ਦੇ ਕੇ ਅਪਣਾ ਪੱਲਾ ਝਾੜ ਲਿਆ ਹੈ। ਇਸ ਬਾਰੇ ਬਹੁਤਾ ਕੁਝ ਕਹਿਣ ਸੁਣਨ ਦੀ ਲੋੜ ਨਹੀਂ ਹੈ। ਕਿਉਂਕਿ ਸਚਾਈ ਅੱਖਾਂ ਦੇ ਸਾਹਮਣੇ ਹੈ। ਘੋਣ-ਮੋਣ ਹੋਇਆਂ ਸੜਕਾਂ ਇਸ ਗੱਲ ਦੀ ਗਵਾਹੀ ਭਰਦਿਆਂ ਹਨ। ਸਿਆਸਤਦਾਨਾਂ ਕੋਲ ਉਹਨਾਂ ਦਾ ਬਣਦਾ ਹਿੱਸਾ ਪਹੁੰਚ ਜਾਂਦਾ ਹੈ। ਇਸ ਲਈ ਉਹਨਾਂ ਦੀ ਚੁੱਪ ਜਾਇਜ ਹੈ। ਸਿਆਸਤਦਾਨਾਂ ਤੋਂ ਬਹੁਤੀ ਉਮੀਦ ਕੀਤੀ ਵੀ ਨਹੀਂ ਜਾ ਸਕਦੀ।