ਦਿੱਲੀ ’ਚ ਟਰੈਕਟਰ ਮਾਰਚ ਅੱਜ

0
110

ਨਵੀਂ ਦਿੱਲੀ – ਆਵਾਜ਼ ਬਿਊਰੋ
ਦਿੱਲੀ ਦੇ ਬਾਰਡਰਾਂ ਤੋਂ 7 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਜਾਏਗਾ । ਇਹ ਮਾਰਚ 7 ਜਨਵਰੀ ਨੂੰ ਸਿੰਘੂ, ਟਿੱਕਰੀ, ਗਾਜ਼ੀਪੁਰ ਅਤੇ ਸਾਹਜਹਾਂਪੁਰ (ਹਰਿਆਣਾ-ਰਾਜਸਥਾਨ ਸਰਹੱਦ) ਦੇ ਸਾਰੇ ਪ੍ਰਦਰਸਨ ਸਥਾਨਾਂ ਤੋਂ ਕੁੰਡਲੀ-ਮਨੇਸਰ ਪਲਵਲ (ਕੇਐਮਪੀ) ਕੱਢਿਆ ਜਾਏਗਾ। ਕਿਸਾਨ ਯੂਨੀਅਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤਿੰਨੋਂ ਖੇਤੀ ਕਾਨੂੰਨਾਂ ਵਿਰੁੱਧ ਲਹਿਰ ਤੇਜ ਕਰ ਦਿੱਤੀ ਜਾਵੇਗੀ। ਕਿਸਾਨ ਆਗੂ ਜੋਗਿੰਦਰ ਨੈਨ ਨੇ 26 ਜਨਵਰੀ ਨੂੰ ਦਿੱਲੀ ਲਈ ਪ੍ਰਸਤਾਵਿਤ ਇੱਕ ਹੋਰ ਟਰੈਕਟਰ ਮਾਰਚ ਬਾਰੇ ਕਿਹਾ, “ਅਸੀਂ ਹਰਿਆਣਾ ਦੇ ਹਰ ਪਿੰਡ ਤੋਂ 10 ਟਰੈਕਟਰ ਟਰਾਲੀਆਂ ਭੇਜਾਂਗੇ। ਹਰ ਘਰ ਤੋਂ ਘੱਟੋ ਘੱਟ ਇੱਕ ਵਿਅਕਤੀ ਅਤੇ ਇੱਕ ਪਿੰਡ ਤੋਂ 11 ਔਰਤਾਂ ਆਉਣ।” 8 ਜਨਵਰੀ ਨੂੰ ਕਿਸਾਨ ਅਤੇ ਸਰਕਾਰ ਦਰਮਿਆਨ 8ਵੇਂ ਗੇੜ ਦੀ ਮੀਟਿੰਗ ਹੋਵੇਗੀ। ਸੱਤਵੇਂ
ਗੇੜ ਦੀ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਿਆ। ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ‘ਤੇ ਅੜੇ ਹੋਏ ਹਨ।
ਅਮਰੀਕਾ ਸਟੇਟ ਅਸੈਂਬਲੀ ਸਪੀਕਰ ਭਾਰਤ ਵਿਚ ਕਿਸਾਨਾਂ ਦੇ ਵਿਰੋਧ ਪ੍ਰਦਰਸਨਾਂ ਦੀ ਹਮਾਇਤ
ਵਾਸੰਿਗਟਨ: ਅਮਰੀਕਾ ਵਿਚ ਵਿਸਕਾਨਸਿਨ ਸਟੇਟ ਅਸੈਂਬਲੀ ਦੇ ਸਪੀਕਰ ਨੇ ਭਾਰਤ ਵਿਚ ਕਿਸਾਨਾਂ ਦੇ ਵਿਰੋਧ ਪ੍ਰਦਰਸਨਾਂ ਦੀ ਹਮਾਇਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਅਤੇ ਪ੍ਰਭਾਵਿਤ ਕਿਸਾਨਾਂ ਦੀ ਗੱਲ ਸੁਣਨ।ਰੌਬਿਨ ਜੇ. ਵੋਸ ਨੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਇੱਕ ਚਿੱਠੀ ਲਿੱਖੀ ਹੈ, ਜਿਸ ਵਿਚ ਉਨ੍ਹਾਂ ਨੇ ਕਿਸਾਨਾਂ ਲਈ ਆਪਣਾ ਸਮਰਥਨ ਜਾਹਰ ਕੀਤਾ ਹੈ। ਉਨ੍ਹਾਂ ਨੇ ਇਸ ਤਰ੍ਹਾਂ ਦੀ ਇੱਕ ਚਿੱਠੀ ਭਾਰਤ ਵਿੱਚ ਅਮਰੀਕੀ ਰਾਜਦੂਤ ਕੇਨ ਜੈਸਟਰ ਨੂੰ ਵੀ ਲਿੱਖੀ। 4 ਜਨਵਰੀ ਨੂੰ ਲਿੱਖੀ ਚਿੱਠੀ ‘ਚ ਉਨ੍ਹਾਂ ਨੇ ਕਿਹਾ, “ਵਿਸਕਾਨਸਿਨ ਅਤੇ ਭਾਰਤ ਵਿੱਚ ਇੱਕ ਸਮਾਨਤਾ ਹੈ, ਵੱਡੀ ਖੇਤੀ ਆਰਥਿਕਤਾ। ਸਾਡੇ ਰਾਜ ਦੇ ਕਿਸਾਨਾਂ ਦੀ ਸਾਡੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਹੈ। ਮੇਰੇ ਲਈ ਬਹੁਤ ਵੱਡੀ ਗੱਲ ਹੋਵੇਗੀ ਉਨ੍ਹਾਂ ਦੀ ਰਾਏ ਜਾਣੇ ਬਗੈਰ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਾਨੂੰਨ ਬਣਾਓ ਜਾਂ ਸਾਂਤੀ ਨਾਲ ਇਕੱਠੇ ਹੋਣ ਦੇ ਉਨ੍ਹਾਂ ਦੇ ਅਧਿਕਾਰ ਦੀ ਵਰਤੋਂ ਵਿਚ ਰੁਕਾਵਟ ਪਵੇ।”