ਸੇਵਾ ਕੇਂਦਰ ਨੂੰ ਵੀ ਨਹੀਂ ਬਖਸ਼ਿਆ…………ਪੜਨ ਲਈ ਕਲਿੱਕ ਕਰੋ

0
394
ਲੋਹੀਆਂ ਖਾਸ : ਸਵਰਨ ਸਿੰਘ ਚੰਦੀ/ਲਖਵਿੰਦਰ ਸਿੰਘ ਜੰਮੂ
ਸਥਾਨਕ ਲੋਹੀਆਂ ਖ਼ਾਸ ਦੇ ਸੇਵਾ ਕੇਂਦਰ ਚ ਚੋਰਾਂ ਨੇ ਇਕ ਲੱਖ ਉਨੀ ਹਜਾਰ ਪੰਜ ਸੋ ਅਠਾਰਾਂ ਰੁਪਏ ਤੇ ਕੀਤਾ ਹੱਥ ਸਾਫ਼ ਕੀਤੇ ਜਾਣ ਦਾ ਸਮਾਚਾਰ ਹੈ ਮੌਕੇ ਤੋ ਲਈ ਗਈ ਜਾਣਕਾਰੀ ਲੋਹੀਆਂ ਖਾਸ ਦੇ ਸੇਵਾ ਕੇਂਦਰ ਦੇ ਇੰਚਾਰਜ ਗੁਰਦੀਪ ਸਿੰਘ ਵਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਚੌਂਕੀਦਾਰ ਨੇ ਫੋਨ ਕੀਤੀ ਕਿ ਸੇਵਾ ਕੇਂਦਰ ਵਿੱਚ ਚੋਰੀ ਹੋ ਗਈ ਹੈ ਤਾਂ ਗੁਰਦੀਪ ਸਿੰਘ ਵਲੋਂ ਤਰੁੰਤ ਮੌਕੇ ਤੇ ਪੁੱਜੇ ਤੇ ਦੇਖਿਆ ਚੋਰ ਸੇਵਾ ਕੇਂਦਰ ਦੇ ਪਿਛਲੇ ਪਾਸੇ ਤਾਕੀ ਦੇ ਸਰੀਏ ਤੋੜ ਕੇ ਅੰਦਰ ਗਏ ਤੇ  ਸੇਵਾ ਕੇਂਦਰ ਦੇ ਲੋਕਰ ਵਿੱਚੋ  ਇਕ ਲੱਖ ਉਨੀ ਹਜਾਰ ਪੰਜ ਸੋ ਅਠਾਰਾਂ ਰੁਪਏ ਤੇ ਸੇਵਾ ਕੇਂਦਰ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਰਿਕਾਰਡਿੰਗ ਵਾਲਾ ਐਨ,ਵੀ, ਆਰ ਤੇ ਡੀ ਵੀ ਆਰ ਵੀ ਚੋਰ ਆਪਣੇ ਨਾਲ ਲੈ ਗਏ ਇਸ ਦੀ ਇਤਲਾਹ ਥਾਣਾ ਲੋਹੀਆਂ ਦੇ ਸਬ ਇੰਸਪੇਕਟਰ ਮੇਜਰ ਸਿੰਘ ਨੂੰ ਦੇ ਦਿੱਤੀ ਗਈ ਹੈ  ਥਾਣਾ ਲੋਹੀਆਂ ਵੱਲੋ ਜਾਂਚ ਸੁਰੂ ਕੇ ਦਿੱਤੀ ਗਈ ਹੈ।