ਸਰਪੰਚ ’ਤੇ ਰਾਸ਼ਨ ਕਾਰਡ ਕਟਾਉਣ ਦਾ ਦੋਸ਼

0
5835

ਚੇਤਨਪੁਰਾ – ਸੁਖਵੰਤ ਚੇਤਨਪੁਰੀ
ਸਰਕਾਰ ਵਲੋਂ ਜਨਤਕ ਵੰਡ ਪਰਨਾਲੀ ਅਧੀਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਰਾਸਨ ਕਾਰਡ ਬਣਾਏ ਗਏ ਹੋਏ ਹਨ, ਤਾਂ ਕਿ ਇੱਸਦਾ ਲਾਭ ਹਰ ਆਮ ਅਤੇ ਖਾਸ ਤੱਕ ਪਾਹੁੰਚ ਸਕੇ। ਆਪਸੀ ਖਿਚੋਤਾਣ ਦੇ ਚੱਲਦਿਆਂ ਬਲਾਕ ਹਰਸਾ ਛੀਨਾ ਦੇ ਪਿੰਡ ਸੰਗਤਪੁਰਾ ਦੇ ਸਰਪੰਚ ਗੁਰਭਜਨ ਸਿੰਘ ਨੇ ਰਾਜਨੀਤਕ ਖਹਿਬਾਜੀ ਦੇ ਕਾਰਨ ਕਾਂਗਰਸ ਦੇ ਦੂਸਰੇ ਧੜੇ ਦੇ ਪਿੰਡ ਦੇ ਤਕਰੀਬਨ 64 ਗਰੀਬ ਵਿਅੱਤੀਆਂ ਦੇ ਰਾਸਨ ਕਾਰਡ ਕਟਵਾ ਦਿੱਤੇ ਹਨ ਜਿਸ ਕਾਰਨ ਉੱਹ ਸਰਕਾਰ ਵਲੋਂ ਮਿਲਣ ਵਾਲੀ ਸਹੂਲਤ ਦਾ ਲਾਭ ਨਹੀਂ ਉਠਾ ਸਕਣਗੇ। ਇੱਸ ਗੱਲ ਦਾ ਖੁਲਾਸਾ ਪਿੰਡ ਸੰਗਤਪੁਰਾ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਪਿੰਡ ਵਾਸੀਆਂ ਵਲੋਂ ਇੱਸ ਸਬੰਧੀ ਕੀਤੇ ਇੱਕ ਰੋਸ ਮੁਜਾਹਰੇ ਸਮੇ ਕੀਤਾ। ਦੱਸਣਯੋਗ ਹੈ ਕਿ ਕੋਰੋਨਾਂ ਮਾਹਮਾਰੀ ਦੇ ਚੱਲਦਿਆਂ ਹੋਏ ਲਾਕ ਡਾਊਨ ਦੌਰਾਨ ਕੇਂਦਰ ਸਰਕਾਰ ਵੱਲੋਂ ਲੋੜਵੰਦਾਂ ਨੂੰ ਨੀਲੇ ਕਾਰਡਾਂ ਦੇ ਆਧਾਰ ਤੇ ਪ੍ਰਤੀ ਜੀਅ 15 ਕਿਲੋ ਕਣਕ ਅਤੇ ਇੱਕ ਕਾਰਡ ਤੇ 3 ਕਿਲੋ ਦਾਲ ਦਿੱਤੀ ਜਾ ਰਹੀ ਹੈ, ਪਰ ਰਾਸਨ ਕਾਰਡ ਕੱਟਣ ਕਾਰਨ ਪਿੰਡ ਵਾਸੀ ਕਣਕ ਦਾਲ ਤੋਂ ਵਾਂਝੇ ਹੋ ਗਏ ਹਨ। ਰਾਸਨ ਕਾਰਡ ਕਟਵਾਉਣ ਅਤੇ ਕਾਣੀ ਵੰਡ ਕਰਨ ਦਾ ਦੋਸ ਲਗਾਉਂਦਿਆਂ ਅੱਕੇ ਲੋਕਾਂ ਵਲੋਂ ਸਾਬਕਾ ਸਰਪੰਚ ਦੀ ਅਗਵਾਈ ਵਿਚ ਮੌਜੂਦਾ ਸਰਪੰਚ ਅਤੇ ਪੰਜਾਬ ਸਰਕਾਰ ਦੇ ਖਲਿਾਫ ਰੋਸ ਮੁਜਾਹਰਾ ਕੀਤਾ ਗਿਆ ਅਤੇ ਜਿਲਾ ਅੰਮਿ੍ਰਤਸਰ ਦੇ ਡਿਪਟੀ ਕਮਿਸਨਰ ਤੋਂ ਇੱਹ ਮੰਗ ਕੀਤੀ ਗਈ ਕਿ ਉੱਹ ਸਰਪੰਚ ਵਲੋਂ ਕਟਵਾਏ ਗਏ ਰਾਸਨ ਕਾਰਡਾਂ ਦੀ ਜਾਂਚ ਕਰਵਾ ਕੇ ਯੋਗ ਲਾਭਪਾਤਰੀਆਂ ਦੇ ਕੱਟੇ ਕਾਰਡ ਦੁਬਾਰਾ ਬਣਾਉਣ ਲਈ ਉਪਰਾਲੇ ਕੀਤੇ ਜਾਣ। ਰੋਸ ਮੁਜਾਹਰੇ ਉਪਰੰਤ ਇੱਸ ਸਬੰਧੀ ਗੱਲ ਕਰਦਿਆਂ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਕਿਹਾ ਕਿ ਪਿੰਡ ਦੇ ਤੀਰਥ ਸਿੰਘ ਸਾਬਕਾ ਮੈਂਬਰ ਪੰਚਾਇਤ, ਸੁਖਦੇਵ ਸਿੰਘ ਪੁੱਤਰ ਧੀਰ ਸਿੰਘ, ਬੀਰ ਸਿੰਘ ਪੁੱਤਰ ਕੁੰਨਣ ਸਿੰਘ, ਗੁਰਭੇਜ ਸਿੰਘ ਪੁੱਤਰ ਨਿਸਾਨ ਸਿੰਘ, ਸੁਖਦੇਵ ਸਿੰਘ ਪੁੱਤਰ ਬਚਨ ਸਿੰਘ, ਗੁਰਮੇਜ ਸਿੰਘ ਪੁੱਤਰ ਵਿਰਸਾ ਸਿੰਘ, ਤਰਲੋਚਣ ਸਿੰਘ, ਲਾਲ ਸਿੰਘ ਪੁੱਤਰ ਭਗਤ ਸਿੰਘ, ਕਰਨੈਲ ਸਿੰਘ ਪੁੱਤਰ ਵਿਰਸਾ ਸਿੰਘ, ਆਦਿ 64 ਲਾਭਪਾਤਰੀਆਂ ਦੇ ਰਾਸਨ ਕਾਰਡ ਸਰਪੰਚ ਵਲੋਂ ਕਟਵਾ ਦਿੱਤੇ ਹਨ ਜਿਸ ਕਾਰਨ ਲੋਕਾਂ ਵਿੱਚ ਸਰਪੰਚ ਪ੍ਰਤੀ ਰੋਹ ਪਾਇਆ ਜਾ ਰਿਹਾ ਹੈ। ਉਹਨਾ ਕਿਹਾ ਕਿ ਉੱਹ ਸਾਰੇ ਲਾਭਪਾਤਰੀ ਉਹਨਾ ਦੇ ਥੜੇ ਨਾਲ ਸਬੰਧਤ ਹਨ। ਉਹਨਾ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਜਾਂਚ ਕਰਵਾਕੇ ਕੱਟੇ ਰਾਸਨ ਕਾਰਡਾਂ ਨੂੰ ਮੁੜ ਬਹਾਲ ਕਰਨ ਦੀ ਗੱਲ ਕਹੀ।