ਅੰਗਿਆਰ ਬਣਦੇ ਜਾ ਰਹੇ ਹਨ ਖੇਤੀਬਾੜੀ ਆਰਡੀਨੈਂਸਾਂ ਸਬੰਧੀ ਸੰਘਰਸ਼

0
383

ਸੁਨਾਮ ਉਧਮ ਸਿੰਘ ਵਾਲਾ ”ਕਿਰਪਾਲ ਸਿੰਘ ਸੰਧੇ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਵੱਲੋ ਪੰਜਾਬ ਭਰ ਦੇ ਸੱਦੇ ਤੇ ਅੱਜ ਦੂਜੇ ਦਿਨ ਵੀ ਧਰਨਾ ਸੁਨਾਮ ਵਿਖੇ ਰੇਲਵੇ ਟਰੈਕ ਅਤੇ ਰਲਾਇੰਸ ਪੈਟਰੋਲ ਪੰਪਾਂ ਤੇ ਧਰਨਾ ਜਾਰੀ ਰਿਹਾ । ਇਸ ਮੌਕੇ ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਦਾ ਅਣਦਾਤਾ ਸੜਕਾਂ ’ਤੇ ਰੁੱਲ ਰਿਹਾ ਹੈ ਪਰ ਸਾਡੀਆਂ ਸਰਕਾਰਾਂ ਕੁੰਬਕਰਨ ਦੀ ਨੀਂਦ ਸੁੱਤੀਆਂ ਪਈਆਂ ਹਨ । ਆਗੂਆਂ ਨੇ ਕਿਹਾ ਕਿ ਅੱਜ ਮਾਤਾ ਭਾਗੋ ਦੀਆਂ ਵਾਰਿਸਾਂ ਅਤੇ ਗਦਰੀਆਂ ਬਾਬਿਆਂ ਦੇ ਵਾਰਿਸ ਪੰਜਾਬ ਦੇ ਨੋਜਵਾਨ ਸੜਕਾਂ ਤੇ ਨਿੱਕਲ ਚੁੱਕੇ ਹਨ , ਇਹਨ੍ਹਾਂ ਆਰਡੀਨੈਂਸਾ ਨੂੰ ਲੈ ਕੇ ਨੋਜਵਾਨ ਹਰ ਕੁਰਬਾਨੀ ਲਈ ਤਿਆਰ ਹਨ ।ਆਗੂਆਂ ਨੇ ਕਿਹਾ ਇਹ ਆਰਡੀਨੈਂਸ ਸਿੱਧੇ ਕਿਸਾਨਾਂ ਅਤੇ ਮਜਦੂਰਾਂ ਦੀ ਖੁਦਕੁਸ਼ੀਆਂ ਦੇ ਪਰਮਿਟ ਹਨ ਅਤੇ ਕਾਰਪੋਰੇਟ ਘਰਾਣਇਆਂ ਨੂੰ ਲੁੱਟ ਦੇ ਖੁੱਲ੍ਹੇ ਪਰਮਿਟ ਦਿੱਤੇ ਜਾ ਰਹੇ ਹਨ । ਇਹਨ੍ਹਾਂ ਨੀਤੀਆਂ ਰਾਹੀਂ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਵਿੱਚ ਜਮੀਨਾਂ ਖੋਹਣ ਦੀ ਖੁੱਲ੍ਹ ਦੇ ਰਹੇ ਹਨ । ”;ਆਗੂਆਂ ਨੇ ਕਿਹਾ ਕਿ ਇਸ ਜਮੀਨ ਤੇ ਦੁਸ਼ਮਣਾ ਦੇ ਪੈਰ ਨਹੀਂ ਪੈਂਣ ਨਹੀਂ ਦਿੱਤੇ ਜਾਣਗੇ , ਕਿਉਕਿ ਗੁਰਬਾਣੀ ਦਾ ਫੁਰਮਾਨ ਹੈ ਕਿ ਪਵਨ ਗੁਰੂ , ਪਾਣੀ ਮਾਤਾ-ਪਿਤਾ ਪਰਤ ਮੱਹਤ , ਜਮੀਨ ਸਾਡੀ ਮਾਂ ਹੈ , ਅਸੀਂ ਆਪਣੀ ਜਮੀਨ ਮਾਂ ਨੂੰ ਬਚਾਉਣ ਦੇ ਲਈ ਹਰ ਕੁਰਬਾਨੀ ਲਈ ਤਿਆਰ ਹਾਂ । ਪੰਜਾਬ ਦੇ ਨੋਜਵਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਲੋਕ ਵਿਰੋਧੀ ਕਾਲੇ ਕਾਨੂੰਨ ਵਾਪਸ ਲਵੇ , ਜਿਨ੍ਹਾਂ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਚਿਰ ਇਹ ਸੰਘਰਸ਼ ਅੰਗਿਆਰ ਦਾ ਰੂਪ ਧਰਦੇ ਜਾਣਗੇ । ਅੱਜ ਦਾ ਧਰਨਾ ਜਿਲ੍ਹਾਂ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਂਠ ਦਿੱਤਾ ਇਸ ਮੋਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਦਰਬਾਰਾ ਸਿੰਘ ਛਾਜਲਾ ਨੇ ਵਿਸ਼ੇਸ਼ ਤੋਰ ਤੇ ਸੰਬੋਧਨ ਕੀਤਾ । ਇਸ ਮੋਕੇ ਸੁਨਾਮ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ , ਰਾਮਸ਼ਰਨ ਸਿੰਘ ਉਗਰਾਹਾਂ , ਪਾਲ ਸਿੰਘ ਦੋਲੇਵਾਲਾ , ਸੁਖਪਾਲ ਮਾਣਕ ਕਣਕਣਕਵਾਲ , ਗੋਬਿੰਦ ਸਿੰਘ ਚੱਠੇ , ਮਹਿੰਦਰ ਨਮੋਲ , ਰਾਮਪਾਲ ਸੁਨਾਮ , ਹੈਪੀ ਨਮੋਲ ਆਦਿ ਹਾਜਰ ਸਨ ।