ਸ਼ੁਸ਼ਾਂਤ ਦੀ ਮੌਤ ਦੇ 84 ਦਿਨ ਬਾਅਦ ਰੀਆ ਗ੍ਰਿਫਤਾਰ

0
70

ਮੁੰਬਈ – ਆਵਾਜ ਬਿਊਰੋ
ਉੱਘੇ ਫਿਲਮੀ ਕਲਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ 84 ਦਿਨ ਬਾਅਦ  ਨਸ਼ੇ ਰੋਕੂ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਸੁਸ਼ਾਂਤ ਦੀ ਦੋਸਤ ਰਿਆ ਚੱਕਰਵਰਤੀ ਨੂੰ ਨਸ਼ਿਆਂ ਦੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਤੋਂ ਪਹਿਲਾਂ ਉਸ ਨੂੰ ਮੈਡੀਕਲ ਟੈਸਟ ਲਈ ਲਿਜਾਇਆ ਗਿਆ, ਜਿੱਥੇ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ। ਮੈਡੀਕਲ ਕਰਵਾਉਣ ਤੋਂ ਬਾਅਦ ਰੀਆ ਨੂੰ ਵੀਡੀਓ ਕਾਨਫਰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆ ਗਿਆ। ਨਸ਼ਿਆਂ ਦੇ ਕੇਸ ਵਿੱਚ ਰੀਆ ਦੇ ਨਾਲ ਨਾਲ ਸ਼ੋਵਿਕ, ਸੈਮੂਅਲ ਮਿਰਾਂਡਾ, ਦੀਪੇਸ਼ ਸਾਵੰਤ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਪਿਛਲੇ ਤਿੰਨ ਦਿਨਾਂ ਦੌਰਾਨ ਰੀਆ ਤੋਂ ਲੱਗਭੱਗ 20 ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਰੀਆ ਨੇ ਖੁਦ ਵੀ ਨਸ਼ੇ ਕਰਨ ਦੀ ਗੱਲ ਕਬੂਲ ਕੀਤੀ। ਉਸ ਨੇ ਇਹ ਵੀ ਕਿਹਾ ਕਿ ਉਹ ਡਰਿੰਕ ਕਰਨ ਦੇ ਨਾਲ ਨਾਲ ਸਮੋਕਿੰਗ ਵੀ ਕਰਦੀ ਸੀ ਅਤੇ ਇਹ ਸਭ ਕੁੱਝ ਕਰਨ ਲਈ ਸੁਸ਼ਾਂਤ ਉਸ ਨੂੰ ਮਜਬੂਰ ਕਰਦਾ
ਸੀ। ਰੀਆ ਨੇ ਇਹ ਵੀ ਕਿਹਾ ਕਿ ਮੈਂ ਜੋ ਕੁੱਝ ਵੀ ਕੀਤਾ ਸੁਸ਼ਾਂਤ ਨੂੰ ਖੁਸ਼ ਰੱਖਣ ਲਈ ਕੀਤਾ। ਇਸੇ ਦੌਰਾਨ ਬਿਹਾਰ ਦੇ ਡੀ.ਜੀ.ਪੀ. ਗੁਪਤੇਸ਼ਵਰ ਪਾਂਡੇ ਨੇ ਕਿਹਾ ਕਿ ਐੱਨ.ਸੀ.ਵੀ.ਕੋਲ ਰੀਆ ਖਿਲਾਫ ਪੱਕੇ ਸਬੂਤ ਹਨ ਕਿ ਉਹ ਨਸ਼ਾ ਮਾਫੀਆ ਨਾਲ ਸਬੰਧਤ ਸੀ।
ਕੰਗਨਾ ਰਨੌਤ ਨੂੰ 14 ਦਿਨ ਲਈ ਕੁਆਰੇਟਾਈਨ ਕੀਤੇ ਜਾਣ ਦੀ ਤਿਆਰੀ
ਮੁੰਬਈ : ਸ਼ਿਮਲਾ ਤੋਂ ਮੁੰਬਈ ਆ ਰਹੀ ਕੰਗਨਾ ਰਨੌਤ ਦਾ ਕੋਰੇਨਾ ਟੈਸਟ ਭਾਵੇਂ ਨੈਗੇਟਿਵ ਆਇਆ ਹੈ, ਫਿਰ ਵੀ ਮੁੰਬਈ ਪ੍ਰਸ਼ਾਸਨ ਨੇ ਉਸ ਨੂੰ ਮੁੰਬਈ ਪਹੁੰਚਦਿਆਂ ਹੀ 14 ਦਿਨ ਲਈ ਘਰ ਵਿੱਚ ਹੀ ਕੁਆਰੇਟਾਇਨ ਕਰਕੇ ਰੱਖਣ ਦੀ ਤਿਆਰੀ ਕਰ ਲਈ ਹੈ। ਏਅਰਪੋਰਟ ਤੇ ਉਤਰਦਿਆਂ ਹੀ ਉਸ ਦੇ ਹੱਥ ਉੱਪਰ ਕੁਆਰੇਟਾਈਨ ਦੀ ਮੋਹਰ ਲਗਾ ਦਿੱਤੀ ਜਾਵੇਗੀ। ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਕਿਹਾ ਹੈ ਕਿ ਕੰਗਨਾ ਦੂਸਰੇ ਸੂਬੇ ਤੋਂ ਆ ਰਹੀ ਹੈ। ਇਸ ਲਈ ਉਸ ਨੂੰ ਕੋਰੋਨਾ ਦੇ ਸਾਰੇ ਨਿਯਮ ਮੰਨਣੇ ਪੈਣਗੇ। ਇਹ ਵੀ ਕਿਹਾ ਗਿਆ ਕਿ ਜੇ ਕੰਗਨਾ 7 ਦਿਨਾਂ ਅੰਦਰ ਮੁੰਬਈ ਤੋਂ ਵਾਪਸ ਜਾਣ ਦਾ ਟਿਕਟ ਦਿਖਾਵੇਗੀ ਤਾਂ ਉਸ ਨੂੰ ਕੁਆਰੇਟਾਈਨ ਤੋਂ ਛੂਟ ਦਿੱਤੀ ਜਾਵੇਗੀ।