ਰਮਨਦੀਪ ਸਿੰਘ ਸੰਨੀ ਅਤੇ ਬਿਕਰਮਜੀਤ ਸਿੰਘ ਦੀ ਜਮਾਨਤ ਮੰਜੂਰ ਹੋਈ

0
45
ਨਵੀਂ ਦਿੱਲੀ : ਮਨਪ੍ਰੀਤ ਸਿੰਘ ਖਾਲਸਾ
ਸਾਲ 2017 ਵਿਚ ਅਸਲੇ ਦੇ ਕੇਸ ਵਿਚ ਫਸਾਏ ਗਏ ਰਮਨਦੀਪ ਸਿੰਘ ਸੰਨੀ ਜੋ ਕਿ ਇਸ ਸਮੇਂ ਪਟਿਆਲੇ ਜੇਲ੍ਹ ਅੰਦਰ ਬੰਦ ਹਨ ਅਤੇ ਨਵੰਬਰ 2018 ਵਿਚ ਰਾਜਾਸਾਸੀ ਅਦਲੀਵਾਲ ਅੰਦਰ ਨਿਰੰਕਾਰੀ ਭਵਨ ਤੇ ਹੋਏ ਗ੍ਰੇਨੇਡ ਅਟੈਕ ਵਿਚ ਨਾਮਜਦ ਬਿਕਰਮਜੀਤ ਸਿੰਘ ਜੋ ਕਿ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਅੰਦਰ ਬੰਦ ਹਨ, ਦੀਆਂ ਜਮਾਨਤਾਂ ਵੱਖ ਵੱਖ ਅਦਾਲਤਾਂ ਵਲੋਂ ਮੰਜੂਰ ਹੋ ਗਈਆਂ ਹਨ । ਇਸ ਬਾਰੇ ਜਾਣਕਾਰੀ ਦੇਦੇਆਂ ਪੰਥਕ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਰਾਜਾਸਾਸੀ ਅਦਲੀਵਾਲ ਅੰਦਰ ਨਿਰੰਕਾਰੀ ਭਵਨ ਤੇ ਗ੍ਰੇਨੇਡ ਅਟੈਕ ਹੋਇਆ ਸੀ ਜਿਸ ਵਿਚ ਬਿਕਰਮਜੀਤ ਸਿੰਘ ਅਤੇ ਅਵਤਾਰ ਸਿੰਘ ਨੂੰ ਨਾਮਜਦ ਕੀਤਾ ਗਿਆ ਸੀ, ਇਨ੍ਹਾਂ ਦੀਆਂ ਜਮਾਨਤਾਂ ਸੈਸਨ ਅਤੇ ਹਾਈਕੋਰਟ ਵਲੋਂ ਖਾਰਿਜ ਕੀਤੀਆਂ ਗਈਆਂ ਸਨ, ਇਸ ਮਾਮਲੇ ਵਿਚ ਨਾਮਜਦ ਅਵਤਾਰ ਸਿੰਘ ਨੇ ਕਿਸੇ ਦੇ ਕਹਿਣੇ ਵਿਚ ਆਕੇ ਅਪਣਾ ਵਕੀਲ ਬਦਲ ਲਿਤਾ, ਜਿਸ ਉਪਰੰਤ ਬਿਕਰਮਜੀਤ ਸਿੰਘ ਦੀ ਜਮਾਨਤ ਦੀ ਅਪੀਲ ਸਾਡੇ ਵਲੋਂ ਸੁਪਰੀਮ ਕੋਰਟ ਅੰਦਰ ਲਗਾਈ ਗਈ ਸੀ ਜਿਸ ਤੇ ਸੁਣਵਾਈ ਕਰਦਿਆਂ ਅਜ ਸੁਪਰੀਮ ਕੋਰਟ ਵਲੋਂ ਜਮਾਨਤ ਮੰਜੂਰ ਕਰ ਲਈ ਗਈ ਹੈ । ਬਿਕਰਮਜੀਤ ਸਿੰਘ ਤੇ ਜੇਲ੍ਹ ਅੰਦਰ ਇਕ ਹੋਰ ਕੇਸ ਪਾਇਆ ਗਿਆ ਸੀ ਜਿਸ ਕਰਕੇ ਇਸ ਮਾਮਲੇ ਅੰਦਰ ਉਸਦੀ ਜਮਾਨਤ ਮੰਜੂਰ ਹੋਣ ਤਕ ਉਹ ਹਾਲੇ ਜੇਲ੍ਹ ਅੰਦਰ ਹੀ ਰਹਿਣਗੇ । ਇਸੇ ਤਰ੍ਹਾਂ ਲੁਧਿਆਣੇ ਅਤੇ ਹੋਰ ਕਈ ਥਾਵਾਂ ਤੋਂ ਫੜਕੇ ਬੰਦ ਕੀਤੇ ਇਕ ਬੀਬੀ ਸਮੇਤ ਸਿੰਘਾਂ ਤੇ ਪਾਏ ਗਏ ਅਸਲੇ ਦੇ ਕੇਸ ਅੰਦਰ ਨਾਮਜਦ ਰਮਨਦੀਪ ਸਿੰਘ ਸੰਨੀ ਦੀ ਜਮਾਨਤ ਵੀ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਮੰਜੂਰ ਕਰ ਲਈ ਗਈ ਹੈ । ਜਿਕਰਯੋਗ ਹੈ ਕਿ ਇਸ ਮਾਮਲੇ ਅੰਦਰ ਸੰਨੀ ਪਹਿਲਾਂ ਤੋਂ ਚਲ ਰਹੇ ਇਕ ਕੇਸ ਅੰਦਰ ਬਠਿੰਡੇ ਥਾਣੇ ਰੁਟੀਨ ਹਾਜਿਰੀ ਲਈ ਗਿਆ ਸੀ,  ਨੂੰ ਫੜ ਕੇ ਇਸ ਕੇਸ ਅੰਦਰ ਫਸਾ ਦਿੱਤਾ ਗਿਆ । ਸੰਨੀ ਤੇ ਜ਼ੁਲਮ ਇਤਨਾ ਹੋਇਆ ਕਿ ਫੜ ਹੋਣ ਤੋਂ ਦੋ ਮਹੀਨੇ ਪਹਿਲਾਂ ਹੀ ਇਸਦਾ ਅੰਨਦਕਾਰਜ ਹੋਇਆ ਸੀ । ਸੰਨੀ ਤੇ ਪਾਏ ਕੇਸ ਕਰਕੇ ਪੁਲਿਸ ਵਲੋਂ ਵਾਰ ਵਾਰ ਤੰਗ ਕਰਨ ਕਰਕੇ ਇਸਦਾ ਭਰਾ ਅਤੇ ਇਕ ਸਾਲਾ ਅਕਾਲ ਚਲਾਣਾ ਕਰ ਗਏ ਹਨ । ਇਸੇ ਮਾਮਲੇ ਵਿਚ ਇਕ ਹੋਰ ਨਾਮਜਦ ਸੁਖਪ੍ਰੀਤ ਸਿੰਘ ਦੀ ਵੀ ਨਾਭਾ ਜੇਲ੍ਹ ਅੰਦਰ ਮੌਤ ਹੋ ਗਈ ਸੀ । ਸੰਨੀ ਦੀ ਜਮਾਨਤ ਦਾ ਕੇਸ ਗੁਰਪ੍ਰੀਤ ਸਿੰਘ ਸੰਧੂ ਨੇ ਲੜਿਆ ਹੈ ਅਤੇ ਮਾਮਲੇ ਨੂੰ ਪੰਥਕ ਵਕੀਲ ਸਿਮਰਨਜੀਤ ਸਿੰਘ ਦੇਖ ਰਹੇ ਹਨ ।  ਬਿਕਰਮਜੀਤ ਸਿੰਘ ਦੇ ਮਾਮਲੇ ਦੀ ਪੈਰਵਾਈ ਸਿੱਖ ਲੈਬ ਨਾਮੀ ਸੰਸਥਾਂ ਕਰ ਰਹੀ ਹੈ ।