ਵਿਰੋਧੀ ਧਿਰ ਵਲੋਂ ਫੈਲਾਈ ਜਾ ਰਹੀ ‘ਅਫਵਾਹ’ ਪ੍ਰਤੀ ਭਾਜਪਾ ਵਰਕਰਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ – ਮੋਦੀ

0
93

ਨਵੀਂ ਦਿੱਲੀ-– ਭਾਰਤੀ ਜਨਤਾ ਪਾਰਟੀ ਮੰਗਲਵਾਰ ਨੂੰ ਆਪਣਾ 41 ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਸੰਦੇਸ਼ ਦਿੱਤਾ। ਉਨ੍ਹਾਂ ਨੇ ਵਰਕਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਵਿਰੋਧੀ ਧਿਰ ਵਲੋਂ ਫੈਲਾਈ ਜਾ ਰਹੀ ‘ਅਫਵਾਹ’ ਪ੍ਰਤੀ ਸੁਚੇਤ ਰਹਿਣ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਵਿਰੋਧੀ ਧਿਰ ਦਾ ਘਿਰਾਓ ਵੀ ਕੀਤਾ।