ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਠੇਕੇਦਾਰ ਤੋਂ ਪੈਸੇ ਲੈਣ ਦੀ ਕੋਸ਼ਿਸ਼ ‘ਚ ਚਾਰ ਕਾਬੂ

0
349

ਤਲਵੰਡੀ ਭਾਈ : ਥਾਣਾ ਤਲਵੰਡੀ ਭਾਈ ਦੀ ਪੁਲਿਸ ਵੱਲੋਂ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਇਕ ਠੇਕੇਦਾਰ ਤੋਂ ਵਸੂਲੀ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਕਾਬੂ ਕੀਤਾ ਹੈ। ਥਾਣਾ ਤਲਵੰਡੀ ਭਾਈ ਦੇ ਮੁਖੀ ਇੰਸਪੈਕਟਰ ਹਰਦੇਵ ਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਤਲਵੰਡੀ ਭਾਈ ਦੀ ਨਵੀਂ ਬਿਲਡਿੰਗ ਦੀ ਉਸਾਰੀ ਕਰਨ ਵਾਲੇ ਠੇਕੇਦਾਰ ਰਮੇਸ਼ ਬਾਂਸਲ ਨੇ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਸਵਿਫ਼ਟ ਡਿਜਾਇਰ ਕਾਰ ਤੇ ਆਏ ਤਿੰਨ ਵਿਅਕਤੀਆਂ ਨੇ ਆਪਣੇ ਆਪ ਨੂੰ ਪੱਤਰਕਾਰ ਦੱਸਦੇ ਹੋਏ ਕਿਹਾ ਕਿ ਉਹ ਇਮਾਰਤ ਉਸਾਰੀ ‘ਚ ਘਟੀਆ ਮੈਟੀਰੀਅਲ ਵਰਤ ਰਹੇ ਹਨ, ਜਿਸ ਕਾਰਨ ਸਾਡੀ ਸੇਵਾ ਕਰੋ ਨਹੀਂ ਤਾਂ ਟੀ ਵੀ ਚੈਨਲਾਂ ‘ਤੇ ਖ਼ਬਰ ਲਗਾ ਕੇ ਉਹਾਡੀ ਕੰਸਟਰੱਕਸ਼ਨ ਕੰਪਨੀ ਨੂੰ ਬਦਨਾਮ ਕਰਾਂਗੇ। ਠੇਕੇਦਾਰ ਵੱਲੋਂ ਇਤਲਾਹ ਕਰਨ ‘ਤੇ ਪੁਲਿਸ ਪਾਰਟੀ ਨੇ ਆਪਣੇ ਆਪ ਨੂੰ ਪੱਤਰਕਾਰ ਦੱਸਣ ਵਾਲੇ ਮੋਹਿਤ ਸਿੰਗਲਾ, ਕੁਲਦੀਪ ਸਿੰਘ ਰਾਮਗੜ੍ਹੀਆ, ਤਰਸੇਮ ਕੁਮਾਰ ਸਾਰੇ ਵਾਸੀਅ ਧੂਰੀ ਅਤੇ ਇਨ੍ਹਾਂ ਦੀ ਕਾਰ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ। ਜਿਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅੱਜ ਅਦਾਲਤ ‘ਚ ਪੇਸ਼ ਕੀਤਾ ਜਾ ਰਿਹਾ ਹੈ।