ਥਾਣਾ ਨੂਰਮਹਿਲ ਸਾਂਝ ਕੇਂਦਰ ਦੀ ਨਵੀਂ ਕਮੇਟੀ ਦੀ ਚੋਣ ਹੋਈ

0
171

ਨੂਰਮਹਿਲ ਸੌਰਵ ਕੁਮਾਰ
ਥਾਣਾ ਸਾਂਝ ਕੇਂਦਰ ਨੂਰਮਹਿਲ ਵਿਖ਼ੇ ਚੇਅਰਮੈਨ ਥਾਣਾ ਸਾਂਝ ਕੇਂਦਰ ਸਿਕੰਦਰ ਸਿੰਘ ਵਿਰਕ ਮੁੱਖ ਅਫਸਰ ਥਾਣਾ ਨੂਰਮਹਿਲ ਅਤੇ ਸਬ ਡਵੀਜਨ ਸਾਂਝ ਕੇਂਦਰ ਇੰਚਾਰਜ ਨਕੋਦਰ ਗੁਰਦੇਵ ਸਿੰਘ ਦੀ ਹਾਜ਼ਰੀ ਵਿੱਚ ਨਵੀਂ ਸਾਂਝ ਕਮੇਟੀ ਦੀ ਚੋਣ ਕੀਤੀ ਗਈ । ਇਸ ਮੌਕੇ ਪੁਰਾਣੀ ਕਮੇਟੀ ਭੰਗ ਕਰ ਦਿੱਤੀ ਗਈ । ਨਵੀਂ ਕਮੇਟੀ ਵਿੱਚ ਗੁਰਨਾਮ ਦਾਸ ਏ. ਐਸ.ਆਈ ਇੰਚਾਰਜ ਸਾਂਝ ਕੇਂਦਰ ਨੂਰਮਹਿਲ ਨੂੰ ਇੰਚਾਰਜ ਕੰਮ ਕਨਵੀਨਰ ਅਤੇ ਅਫੀਸੀਅਲ ਮੇਂਬਰ ਰਮੇਸ਼ ਪਾਲ ਐਸ. ਐਮ. ਓ ਨੂਰਮਹਿਲ, ਸਾਹਿਬ ਦਿਆਲ ਨਾਇਬ ਤਹਿਸੀਲਦਾਰ, ਰੀਨਾ ਪ੍ਰਿੰਸੀਪਲ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਨੂੰ ਚੁਣਿਆ ਗਿਆ ਅਤੇ ਸਤਵਿੰਦਰ ਸਿੰਘ ਸਾਂਝ ਸਕੱਤਰ, ਗੁਰਦੇਵ ਸਿੰਘ, ਮਨਜੀਤ ਸਿੰਘ, ਸੁੱਖ ਰਾਮ, ਦਿਲਬਾਗ ਸਿੰਘ, ਰਵਿੰਦਰ ਕੁਮਾਰ, ਸਰਬਜੀਤ ਬੁੰਡਾਲਾ, ਜਸਵਿੰਦਰ ਕੌਰ, ਬਬੀਤਾ ਕਲੇਰ ਸਾਂਝ ਕੇਂਦਰ ਦੇ ਮੈਂਬਰ ਵਜੋ ਚੋਣ ਕੀਤੀ ਗਈ। ਪਹਿਲੇ ਦੇ ਸਾਰੇ ਮੇਂਬਰ ਸਹਿਬਾਨ ਨੂੰ ਫਾਰਗ ਕੀਤਾ ਗਿਆ । ਸਾਂਝ ਕੇਂਦਰ ਦੇ ਚੋਗਿਰਦੇ ਵਿਚ ਨਵੇਂ ਚੁਣੇ ਕਮੇਟੀ ਮੈਂਬਰ ਸਹਿਬਾਨ ਵਲੋਂ ਫਲਦਾਰ ਤੇ ਛਾਂ ਦਾਰ ਬੂਟੇ ਵੀ ਲਗਾਏ ਗਏ । ਇਸ ਮੌਕੇ ਸਾਂਝ ਕੇਂਦਰ ਸਟਾਫ਼ । ਏ.ਐਸ.ਆਈ ਹੰਸ ਰਾਜ, ਐਚ. ਸੀ ਅਵਤਾਰ ਸਿੰਘ, ਐਚ ਸੀ ਸੁਖਚੈਨ ਸਿੰਘ, ਲੇਡੀ ਕਾਂਸਟੇਬਲ ਰਿਪੀ ਆਦਿ ਹਾਜ਼ਰ ਸਨ । ਨਵੇਂ ਚੁਣੇ ਸਾਂਝ ਮੇਂਬਰ ਸਹਿਬਾਨ ਦਾ ਸਾਂਝ ਕੇਂਦਰ ਇੰਚਾਰਜ ਨੂਰਮਹਿਲ ਵੱਲੋ ਧੰਨਵਾਦ ਕੀਤਾ ਗਿਆ।