ਪੰਜਾਬ ‘ਚ ਰਾਤ ਦਾ ਕਰਫਿਊ ਤੇ ਐਤਵਾਰ ਦਾ ਲਾਕਡਾਊਨ ਹੋਇਆ ਖਤਮ

0
243

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਕੋਰੋਨਾ ਹਾਲਾਤ ਸੁਧਰਨ ਦੇ ਮੱਦੇਨਜ਼ਰ ਰਾਤ ਕਾ ਕਰਫਿਊ ਤੇ ਐਤਵਾਰ ਦਾ ਲਾਕ ਡਾਊਨ ਖਤਮ ਕਰਨ ਦਾ ਐਲਾਨ ਕੀਤਾ ਹੈ।
ਸੂਬੇ ਵਿਚ ਕੋਰੋਨਾ ਹਾਲਾਤ ਦੀ ਸਮੀਖਿਆ ਲਈ ਮੀਟਿੰਗ ਉਪਰੰਤ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਵਿਆਹਾਂ ਤੇ ਸਸਕਾਰ ਲਈ ਇਕੱਠ ਦੀ ਗਿਣਤੀ ਵੀ ਵਧਾ ਕੇ 100 ਕਰ ਦਿੱਤੀ ਹੈ। ਪਰ ਨਾਲ ਹੀ ਡੀ ਜੀ ਪੀ ਨੂੰ ਮਾਸਕ ਤੇ ਹੋਰ ਨਿਯਮ ਸਖ਼ਤੀ ਨਾਲ ਲਾਗੂ ਕਰਵਾਉਣ ਵਾਸਤੇ ਕਿਹਾ ਹੈ।