ਦਿੱਲੀ ‘ਚ ਅੱਜ ਤੋਂ ਨਾਈਟ ਕਰਫਿਊ, ਅਰਵਿੰਦ ਕੇਜਰੀਵਾਲ ਸਰਕਾਰ ਨੇ ਕੀਤਾ ਐਲਾਨ, ਜਾਣੋ ਨਵੀਆਂ ਗਾਈਡਲਾਈਨਜ਼

0
87

ਨਵੀਂ ਦਿੱਲੀ : ਦਿੱਲੀ ‘ਚ ਵਧਦੇ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲਿਆਂ ਦੇ ਮੱਦੇਨਜ਼ਰ ਮੰਗਲਵਾਰ ਰਾਤ ਤੋਂ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਆਉਣ ਵਾਲੀ 30 ਅਪ੍ਰੈਲ ਤਕ ਲਾਏ ਗਏ ਨਾਈਟ ਕਰਫਿਊ ਤਹਿਤ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤਕ ਲੋਕਾਂ ਨੂੰ ਘਰੋਂ ਨਿਕਲਣ ‘ਤੇ ਮਨਾਹੀ ਹੋਵੇਗੀ। ਦਿੱਲੀ ਸਰਕਾਰ ਨਾਲ ਜੁੜੇ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਸੋਮਵਾਰ ਨੂੰ ਹੀ ਕਿਹਾ ਸੀ ਕਿ ਰਾਤ ਦੇ ਕਰਫਿਊ ਲਾਉਣ ਦਾ ਪ੍ਰਸਤਾਵ ਵਿਚਾਰਧੀਨ ਸੀ। ਕਰਫਿਊ ਦਾ ਸਮਾਂ ਮਿਆਦ 10 ਵਜੇ ਤੋਂ ਸਵੇਰੇ ਪੰਜ ਵਜੇ ਤੈਅ ਕੀਤਾ ਗਿਆ ਹੈ।