ਜਲੰਧਰ ‘ਚ 12 ਹੋਰ ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ

0
192

ਜਲੰਧਰ : ਇਕ ਦਿਨ ਦੀ ਰਾਹਤ ਮਗਰੋਂ ਜਲੰਧਰ ‘ਚ ਅੱਜ ਕੋਰੋਨਾ ਵਾਇਰਸ ਦਾ ਮੁੜ ਧਮਾਕਾ ਹੋ ਗਿਆ। ਜਲੰਧਰ ‘ਚ ਅੱਜ 12 ਪਾਜ਼ੇਟਿਵ ਕੇਸ ਪਾਏ ਗਏ ਹਨ, ਜਿਸ ਦੇ ਨਾਲ ਹੀ ਪਾਜ਼ੇਟਿਵ ਕੇਸਾਂ ਦਾ ਅੰਕੜਾ ਜਲੰਧਰ ਜ਼ਿਲ੍ਹੇ ‘ਚ 700 ਦੇ ਕਰੀਬ ਪਹੁੰਚ ਗਿਆ ਹੈ। ਅੱਜ ਦੇ ਮਿਲੇ ਕੇਸਾਂ ‘ਚੋਂ 11 ਕੇਸ ਪਹਿਲਾਂ ਤੋਂ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੇ ਸੰਪਰਕ ਵਾਲੇ ਦੱਸੇ ਜਾ ਰਹੇ ਹਨ ਜਦਕਿ ਇਕ ਨਵਾਂ ਕੇਸ ਸਾਹਮਣੇ ਆਇਆ ਹੈ। ਅੱਜ ਦੇ ਮਿਲੇ ਪਾਜ਼ੇਟਿਵ ਕੇਸਾਂ ‘ਚ ਪੱਕਾ ਬਾਗ, ਪਚਰੰਗਾ, ਨਿਊ ਦਿਓਲ ਨਗਰ, ਗੋਬਿੰਦ ਨਗਰ, ਸਰਾਜ ਨਗਰ ਦੇ ਰਹਿਣ ਵਾਲੇ ਮਰੀਜ਼ ਸ਼ਾਮਲ ਹਨ। ਇਨ੍ਹਾਂ ‘ਚ 2 ਬੱਚਿਆਂ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।
ਇਥੇ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਜਲੰਧਰ ‘ਚ ਫਰੀਦਕੋਟ ਮੈਡੀਕਲ ਕਾਲਜ ਤੋਂ ਪ੍ਰਾਪਤ ਹੋਈਆਂ ਸਾਰੀਆਂ 284 ਕੋਰੋਨਾ ਵਾਇਰਸ ਦੇ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਪਾਈਆਂ ਗਈਆਂ ਸਨ ਅਤੇ ਸਿਵਲ ਹਸਪਤਾਲ ‘ਚ ਟਰੂਨੇਟ ਮਸ਼ੀਨ ਰਾਹੀਂ ਕੀਤੇ ਗਏ ਟੈਸਟਾਂ ‘ਚੋਂ ਸਿਰਫ ਦੋ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ।
ਸ਼ੁੱਕਰਵਾਰ ਨੂੰ ਟਰੂਨੇਟ ਮਸ਼ੀਨ ‘ਤੇ ਕੀਤੇ 9 ਲੋਕਾਂ ਦੇ ਟੈਸਟਾਂ ‘ਚੋਂ 2 ਦੀ ਰਿਪੋਰਟ ਆਈ ਸੀ ਪਾਜ਼ੇਟਿਵ
ਸ਼ੁੱਕਰਵਾਰ ਨੂੰ ਫਰੀਦਕੋਟ ਮੈਡੀਕਲ ਕਾਲਜ ਤੋਂ ਆਈ ਰਿਪੋਰਟ ‘ਚੋਂ ਭਾਵੇਂ ਕੋਈ ਵੀ ਪਾਜ਼ੇਟਿਵ ਨਹੀਂ ਪਾਇਆ ਗਿਆ ਪਰ ਸਿਵਲ ਹਸਪਤਾਲ ‘ਚ ਸਥਾਪਿਤ ਟਰੂਨੇਟ ਮਸ਼ੀਨ ‘ਤੇ ਕੀਤੇ ਗਏ 9 ਲੋਕਾਂ ਦੇ ਟੈਸਟਾਂ ‘ਚੋਂ 2 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਾਣਕਾਰੀ ਅਨੁਸਾਰ ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ ‘ਚੋਂ ਇਕ ਰਮਨ ਕੁਮਾਰ ਬਸਤੀ ਸ਼ੇਖ ਅਤੇ ਦੂਜਾ ਰਵੀ ਕੁਮਾਰ ਟਰਾਂਸਪੋਰਟ ਨਗਰ ਦਾ ਰਹਿਣ ਵਾਲਾ ਹੈ।