ਪੰਜਾਬ ‘ਚ ਬਣ ਸਕਦੀ ਏ ਨਵੀਂ ਰਾਜਨੀਤਕ ਪਾਰਟੀ, ਨਵਜੋਤ ਸਿੰਘ ਸਿੱਧੂ ਵੱਲੋਂ ਇਸ ਦੀ ਅਗਵਾਈ ਕਰਨ ਦੇ ਚਰਚੇ?

0
70

ਮੇਹਰਬਾਨ ਬਲਵਿੰਦਰ ਸਿੰਘ ਭਮਾਂ ਖੁਰਦ
ਪੰਜਾਬ ਵਿੱਚ ਮੌਜੂਦਾ ਸਮੇ ਮੰਨੇ ਜਾਂਦੇ ਰਾਜਨੀਤਕ ਨਿਰਾਸ਼ਤਾ ਦੇ ਦੌਰ ਵਿੱਚ ਵੱਖ ਵੱਖ ਰਾਜਨੀਤਕ ਆਗੂਆ ਵੱਲੋਂ ਕੁੱਝ ਸਮੇ ਵਿੱਚ ਇੱਕ ਨਵੀਂ ਰਾਜਨੀਤਕ ਪਾਰਟੀ ਦੇ ਬਣਨ ਦੀ ਸੰਭਾਵਨਾ ਪ੍ਰਗਟਾਈ ਜਾਂ ਰਹੀ ਹੈ ਭਾਂਵੇ ਕਿ ਇਸ ਦੀ ਪੁਸ਼ਟੀ ਕੋਈ ਵੀ ਕਰਨ ਜਾਂ ਮੰਨਣ ਨੂੰ ਤਿਆਰ ਨਹੀ ਪਰ ਇਸ ਨਵੇ ਰਾਜਨੀਤਕ ਦਲ ਦੀ ਅਗਵਾਈ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋ ਕੀਤੇ ਜਾਣ ਦੇ ਚਰਚੇ ਹਨ। ਭਰੋਸੇਯੋਗ ਸੂਤਰਾਂ ਤੇ ਚਲ ਰਹੀਆ ਕਨਸੋਆ ‘ਚ ਕਿਹਾ ਜਾਂ ਰਿਹਾ ਹੈ ਕਿ ਇਸ ਬਣਨ ਵਾਲੀ ਪਾਰਟੀ ਵਿੱਚ ਕਰੀਬ ਅੱਧੀ ਦਰਜਨ ਤੋਂ ਵੱਧ ਮੌਜੂਦਾ ਕਾਂਗਰਸੀ ਵਿਧਾਇਕ, ਸਾਬਕਾ ਵਿਧਾਇਕ ਤੇ ਕੁੱਝ ਸਾਬਕਾ ਮੈਂਬਰ ਪਾਰਲੀਮੈਂਟ ਇਸ ਨਵੀ ਪਾਰਟੀ ਵਿੱਚ ਕੈਪਟਨ ਸਰਕਾਰ ਵੱਲੋ ਪੁੱਛ ਗਿੱਛ ਨਾ ਹੋਣ ਕਾਰਨ ਸ਼ਾਮਲ ਹੋ ਸਕਦੇ ਹਨ ਇਨਾਂ ਵਿੱਚੋ ਜਿਆਦਾਤਰ ਵਿਧਾਇਕ ਇਸ ਗੱਲ ਤੋਂ ਨਰਾਜ਼ ਦੱਸੇ ਜਾਂ ਰਹੇ ਕਿ ਉਨਾਂ ਦੀ ਮੰਤਰੀ ਮੰਡਲ ਵਿੱਚ ਸੀਨੀਆਰਤਾ ਦੇਖੇ ਬਿਨਾਂ ਜੂਨੀਅਰਾ ਨੂੰ ਮੰਤਰੀ ਬਣਾ ਦਿੱਤਾ ਤੇ ਉਹ ਉਨਾਂ ਦੇ ਵਿਧਾਨ ਸਭਾ ਹਲਕਿਆ ਦੇ ਕੰਮਾਂ ਨੂੰ ਬਿਲਕੁਲ ਤਵੱਜੋ ਨਹੀ ਦੇ ਰਹੇ । ਇਸੇ ਤਰਾਂ ਹੀ ਅਕਾਲੀ ਦਲ ਤੇ ਆਪ ਆਗੂਆ ਸਬੰਧੀ ਨਵੀ ਬਣਨ ਜਾਂ ਰਹੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਕਿਹਾ ਜਾਂ ਰਿਹਾ ਹੈ ਸੂਤਰ ਤਾਂ ਏਥੋ ਤੱਕ ਕਹਿ ਰਹੇ ਹਨ ਕਿ ਜੇਕਰ ਇਸ ਨਵੀ ਪਾਰਟੀ ਦਾ ਗਠਨ ਜਲਦੀ ਹੋ ਗਿਆ ਤਾਂ ਇਸ ਦਾ ਉੱਪ ਪ੍ਰਧਾਨ ਇੱਕ ਮੌਜੂਦਾ ਅਕਾਲੀ ਦਲ ਨਾਲ ਸਬੰਧਤ ਮੌਜੂਦਾ ਵਿਧਾਇਕ ਬਣਾਉਣ ਦੇ ਚਰਚੇ ਨੇ ਜਿਹੜਾ ਕਿ ਕੁੱਝ ਸਮੇ ਤੋ ਹਾਈਕਮਾਂਡ ਨਾਲ ਨਰਾਜ ਚਲ ਰਿਹਾ ਹੈ ਅਜਿਹਾ ਹੋਣ ਨਾਲ ਪਾਰਟੀ ਦੇ ਉਹ ਆਗੂ ਜਿਨਾਂ ਨੂੰ ਨਾ ਤਾਂ ਪਿੱਛਲੇ ਲੰਬੇ ਸਮੇ ਤੋਂ ਕੋਈ ਪਾਰਟੀ ਵਿੱਚ ਕੋਈ ਸਨਮਾਨਿਤ ਅਹੁੱਦਾ ਮਿਲਿਆ ਤੇ ਨਾ ਹੀ ਪਿੱਛਲੇ ਵਿਧਾਨ ਸਭਾ ਚੋਣਾ ਵਿੱਚ ਟਿਕਟ ਹੁਣ ਇਹ ਆਗੂ ਨਵੀ ਪਾਰਟੀ ‘ਚ ਟਿਕਟ ਮਿਲਣ ਦੀ ਸ਼ਰਤ ਤੇ ਸ਼ਾਮਲ ਹੋ ਸਕਦੇ ਨੇ । ਇਸ ਪਾਰਟੀ ਨੂੰ ਬਣਾਉਣ ਲਈ ਜਿੱਥੇ ਰਾਜਨੀਤਕ ਆਗੂਆ ‘ਚ ਅੰਦਰਖਾਤੇ ਸਰਗਰਮ ਹੋਣ ਦੀ ਗੱਲ ਕਹੀ ਜਾਂ ਰਹੀ ਹੈ ਉੱਥੇ ਕੁੱਝ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਵੀ ਇਸ ਬਣ ਰਹੇ ਰਾਜਨੀਤੀ ਮੈਦਾਨ ਵਿੱਚ ਆਉਣ ਦੀ ਗੱਲ ਵੀ ਕਹੀ ਜਾਂ ਰਹੀ ਹੈ । ਭਾਂਵੇ ਰਾਜਨੀਤੀ ਨੂੰ ਹਮੇਸ਼ਾ ਸੰਭਾਵਨਾ ਦੀ ਖੇਡ ਕਿਹਾ ਜਾਂ ਰਿਹਾ ਹੈ ਤੇ ਇਸ ਮੌਕੇ ਨਵਜੋਤ ਸਿੰਘ ਸਿੱਧੂ ਜਿਨਾਂ ਵੱਲੋ ਇਸ ਨਵੀ ਬਣਨ ਵਾਲੀ ਰਾਜਨੀਤਕ ਪਾਰਟੀ ਦੀ ਅਗਵਾਈ ਕਰਨ ਦੀ ਗੱਲ ਕਹੀ ਜਾਂ ਰਹੀ ਹੈ।