ਸੁਲਤਾਨਪੁਰ ਲੋਧੀ ਦੇ ਪਿੰਡਾਂ ਅੰਦਰ 37 ਕਰੋੜ ਰੁਪੈ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ-ਵਿਧਾਇਕ ਚੀਮਾ

0
136

ਸੁਲਤਾਨਪੁਰ ਲੋਧੀ, ਤਲਵੰਡੀ ਚੌਧਰੀਆਂ (ਰਣਜੀਤ ਸਿੰਘ ਚੰਦੀ, ਲਖਵਿੰਦਰ ਸਿੰਘ ਜੰਮੂ )
ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਮਾਰਟ ਵਿਲੇਜ਼ ਯੋਜਨਾ ਦਿਹਾਤੀ ਖੇਤਰਾਂ ਦੇ ਜੀਵਨ ਪੱਧਰ ਨੂੰ ਸ਼ਹਿਰੀ ਖੇਤਰਾਂ ਦੇ ਬਰਾਬਰ ਕਰਨ ਦਾ ਮੁੱਢ ਬੰਨੇਗੀ, ਜਿਸ ਤਹਿਤ ਅਗਲੇ ਇਕ ਸਾਲ ਅੰਦਰ ਸਾਰੀਆਂ ਬੁਨਿਆਦੀ ਸਹੂਲਤਾਂ 100 ਫੀਸਦੀ ਅਬਾਦੀ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਅੱਜ ਇੱਥੇ ਬੂਸੋਵਾਲ ਵਿਖੇ ਸਮਾਰਟ ਵਿਲੇਜ਼ ਯੋਜਨਾ ਦੇ ਦੂਜੇ ਪੜਾਅ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਸੰਸਦ ਮੈਂਬਰ ਤੇ ਸੀਨੀਅਰ ਆਗੂ ਸ਼੍ਰੀ ਰਾਹੁਲ ਗਾਂਧੀ ਵਲੋਂ ਆਨਲਾਇਨ ਤਰੀਕੇ ਰਾਹੀਂ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਨ ਸਬੰਧੀ ਸਮਾਗਮ ਦੌਰਾਨ ਉਨਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਦੇ ਪਿੰਡਾਂ ਅੰਦਰ 37 ਕਰੋੜ ਰੁਪੈ ਦੇ ਵਿਕਾਸ ਕੰਮ ਸ਼ੁਰੂ ਕੀਤੇ ਗਏ ਹਨ। ਵਿਧਾਇਕ ਚੀਮਾ ਨੇ ਕਿਹਾ ਕਿ ਦੂਜੇ ਪੜਾਅ ਤਹਿਤ ਸੁਲਤਾਨਪੁਰ ਹਲਕੇ ਦੇ ਪਿੰਡਾਂ ਅੰਦਰ 803 ਕੰਮਾਂ ਲਈ 30.17 ਕਰੋੜ ਜਾਰੀ ਕੀਤੇ ਗਏ ਹਨ, ਜਿਨਾਂ ਵਿਚੋਂ ਬੀਤੇ ਕੱਲ ਹੀ 147 ਪੰਚਾਇਤਾਂ ਨੂੰ 14.50 ਕਰੋੜ ਰੁਪੈ ਦੀਆਂ ਗਰਾਂਟਾਂ ਦੇ ਮਨਜ਼ੂਰੀ ਪੱਤਰ ਦੇ ਕੇ ਪੈਸੇ ਸਬੰੰਧਿਤ ਪੰਚਾਇਤਾਂ ਦੇ ਖਾਤਿਆਂ ਅੰਦਰ ਪਾ ਦਿੱਤੇ ਗਏ ਹਨ। ਹਲਕੇ ਦੇ ਸੁਲਤਾਨਪੁਰ ਬਲਾਕ ਅੰਦਰ 147 ਪਿੰਡਾਂ ਲਈ 438 ਕੰਮਾਂ ਲਈ 17.34 ਕਰੋੜ, ਕਪੂਰਥਲਾ ਬਲਾਕ ਅੰਦਰ ਦੇ ਸੁਲਤਾਨਪੁਰ ਹਲਕੇ ਦੇ 47 ਪਿੰਡਾਂ ਅੰਦਰ 255 ਪਿੰਡਾਂ ਲਈ 7.80 ਕਰੋੜ, ਢਿਲਵਾਂ ਬਲਾਕ ਦੇ 21 ਪਿੰਡਾਂ ਅੰਦਰ 110 ਕੰੰਮਾਂ ਲਈ 5.03 ਕਰੋੜ ਰੁਪੈ ਜਾਰੀ ਕੀਤੇ ਗਏ ਹਨ।