ਨਜਾਇਜ਼ ਸਬੰਧ ਕਾਰਨ ਕਤਲ

0
175

ਰਾਮਪੁਰਾ ਫੂਲ-ਸੁਰਿੰਦਰ ਕਾਂਸਲ
ਨੇੜਲੇ ਪਿੰਡ ਡਿੱਗ ਵਿਖੇ ਨਜਾਇਜ਼ ਸਬੰਧਾਂ ਦੇ ਕਾਰਨ ਇੱਕ ਵਿਅਕਤੀ ਦੇ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਬਾਲਿਆਂਵਾਲੀ ਦੇ ਐਸ ਐਚ ਓ ਮਨਜੀਤ ਸਿੰਘ ਨੇ ਦੱਸਿਆ ਕਿ ਮਿ?ਤਕ ਵਿਅਕਤੀ ਬੱਬੂ ਸਿੰਘ ਦੇ ਆਪਣੇ ਪਿੰਡ ਦੀ ਹੀ ਇੱਕ ਔਰਤ ਨਾਲ ਨਜਾਇਜ਼ ਸਬੰਧ ਸੀ। ਬੀਤੀ ਰਾਤ ਸੁਖਪ੍ਰੀਤ ਕੌਰ ਨੇ ਬੱਬੂ ਸਿੰਘ ਨੂੰ ਧੌਖੇ ਨਾਲ ਆਪਣੇ ਘਰ ਬਲਾਂ ਲਿਆ। ਜਦੋਂ ਬੱਬੂ ਸਿੰਘ ਘਰ ਆ ਗਿਆ ਤਾਂ ਸੁਖਪ੍ਰੀਤ ਕੌਰ ਪਤਨੀ ਕਾਲਾ ਸਿੰਘ, ਮਨਦੀਪ ਸਿੰਘ ਅਤੇ ਕਾਲਾ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਡਿੱਖ ਵੱਲੋ ਰਲ ਕੇ ਬੱਬੂ ਸਿੰਘ ਦਾ ਕਤਲ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਉਕਤ ਦੋਸ਼ੀਆਂ ਖਿਲਾਫ ਧਾਰਾ 302 ਦਾ ਮੁਕਦਮਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਯਤਨ ਜਾਰੀ ਹਨ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।