ਕਿਸਾਨਾਂ ਨੇ ਮੋਦੀ ਦਾਾ ਪੁੱਤਲਾ ਫੂਕਿਆ

0
193

ਕੌਹਰੀਆਂ. ਕੁਲਵੰਤ ਛਾਜਲੀ
ਕਿਸਾਨ ਜਥੇਬੰਦੀਆਂ ਦੀ ਕੇਂਦਰ ਦੇ ਸੱਦੇ ‘ਤੇ ਦਿੱਲੀ ਵਿਚ ਕੀਤੀ ਗਈ ਮੀਟਿੰਗ ਬੇਸਿੱਟਾ ਰਹੀ ਸੀ। ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਭਾਰਤੀਆਂ ਜਨਤਾ ਪਾਰਟੀ ਨੂੰ ਕਿਸਾਨ ਵਿਰੋਧੀ ਨੀਤੀਆਂ ਵਾਲੀ ਸਰਕਾਰ ਦੱਸਦੇ ਹੋਏ ਬਾਹਰ ਆ ਗਏ।ਕੇਂਦਰ ਦੇ ਇਸ ਫੈਸਲੇ ਤੋਂ ਬਾਅਦ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਛਾਜਲੀ ਵੱਲੋਂ ਬਲਾਕ ਪ੍ਰਧਾਨ ਸੰਤ ਰਾਮ ਸਿੰਘ ਛਾਜਲੀ ਦੀ ਅਗਵਾਈ ਹੇਠ ਅਨਾਜ ਮੰਡੀ ਵਿੱਚ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁੱਤਲਾ ਫੂਕਿਆ ਗਿਆ ਤੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਏਸ ਦੌਰਾਨ ਕਿਸਾਨ ਆਗੂ ਸੰਤ ਰਾਮ ਸਿੰਘ ਛਾਜਲੀ ਨੇ ਦੱਸਿਆ ਕਿ ਜੋ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੀਟਿੰਗ ਕਰਨ ਲਈ ਬੁਲਾਇਆ ਗਿਆ ਉਸ ਵਿੱਚ ਕਿਸੇ ਵੀ ਗ੍ਰਹਿ ਮੰਤਰੀ ਦਾ ਨਾ ਪਹੁੰਚਣਾ ਅਤੇ ਕਿਸਾਨਾਂ ਨੂੰ ਦਿੱਲੀ ਬੁਲਾ ਕੇ ਕੌਝਾ ਮਜਾਕ ਕੀਤਾ ਹੈ ਜਿਸ ਨਾਲ ਸਾਡੇ ਹਿਰਦੇ ਵਲੂੰਧਰੇ ਗਏ ਹਨ ਇਸ ਤੋਂ ਖਫਾ ਹੋ ਕੇ ਅੱਜ ਛਾਜਲੀ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ। ਇਸ ਮੌਕੇ ਇਕਾਈ ਪ੍ਰਧਾਨ ਪ੍ਰਗਟ ਸਿੰਘ ਗੇਹਲਾਂ, ਬਿੰਦਰਪਾਲ ਸਿੰਘ ਜੰਟਾ, ਹਰਪਾਲ ਸਿੰਘ ਘੁਮਾਣ, ਨੇਕ ਸਿੰਘ ਚੱਠਾ, ਮਿਸ਼ਰੀ ਸਿੰਘ,ਮੀਤਾ ਸਿੰਘ, ਤੋ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ।