ਭਿਆਨਕ ਸੜਕ ਹਾਦਸੇ ‘ਚ ਵਾਲ ਵਾਲ ਬਚੇ ਕਾਂਗਰਸੀ ਵਿਧਾਇਕ

0
836

ਜਲੰਧਰ : ਜਲੰਧਰ ਪੱਛਮੀ ਤੋਂ ਕਾਂਗਰਸੀ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੀ ਕਾਰ ਨਵਾਂਸ਼ਹਿਰ ‘ਚ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ‘ਚ ਵਿਧਾਇਕ ਰਿੰਕੂ, ਕਾਰ ਚਾਲਕ ਅਤੇ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਐਮ.ਐਲ.ਏ ਰਿੰਕੂ ਅੱਜ ਚੰਡੀਗੜ੍ਹ ਵਿਖ਼ੇ ਹੋਣ ਵਾਲੀ ਮੀਟਿੰਗ ਲਈ ਜਲੰਧਰ ਤੋਂ ਚੰਡੀਗੜ੍ਹ ਜਾ ਰਹੇ ਸਨ।
ਘਟਨਾ ਨਵਾਂਸ਼ਹਿਰ-ਬਲਾਚੌਰ ਰੋਡ ’ਤੇ ਪਿੰਡ ਜਾਡਲਾ ਕੋਲ ਟਰੈਕਟਰ ਟਰਾਲੀ ਨਾਲ ਵਾਪਰੀ। ਇਸ ਹਾਦਸੇ ਵਿੱਚ ਉਨ੍ਹਾਂ ਦੀ ਫ਼ਾਰਚੂਨਰ ਗੱਡੀ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਗਈ। ਇਲਾਜ ਲਈ ਰਿੰਕੂ ਅਤੇ ਜ਼ਖਮੀਆਂ ਨੂੰ ਨਵਾਂਸ਼ਹਿਰ ਦੇ ਆਈ.ਵੀ.ਵਾਈ.ਹਸਪਤਾਲ ਵਿਖ਼ੇ ਲਿਆਂਦਾ ਗਿਆ ਹੈ। ਵਿਧਾਇਕ ਰਿੰਕੂ ਤੇ ਉਨ੍ਹਾਂ ਦੇ ਨਾਲ ਦਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਨੇ ਟਰੈਕਟਰ-ਟਰਾਲੀ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।