ਸੰਘਰਸ਼ ਨਾਲ ਹੀ ਹੁਣ ਹੱਕ ਪ੍ਰਾਪਤ ਕੀਤੇ ਜਾਣਗੇ

0
3736

ਸ਼ਾਹਕੋਟ, ਸੁਰਿੰਦਰ ਸਿੰਘ ਖਾਲਸਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ਾਹਕੋਟ ਜੋਨ ਪ੍ਰਧਾਨ ਗੁਰਮੇਲ ਸਿੰਘ ਰੇੜ੍ਹਵਾਂ ਦੀ ਅਗਵਾਈ ਹੇਠ ਪਿੰਡ ਜਾਫਰਵਾਲ ਅਤੇ ਕਿੱਲੀ ਵਿੱਚ ਮੋਦੀ ਅਤੇ ਹਰਸਿਮਰਤ ਕੋਰ ਬਾਦਲ ਦੇ ਪੁਤਲੇ ਫੁਕੇ ਗਏ ਅਤੇ ਜੰਮ ਕੇ ਨਾਅਰੇਬਾਜੀ ਕੀਤੀ ਗਈ । ਇਹ ਰੋਸ ਪ੍ਰਦਰਸ਼ਨ ਕੇਂਦਰ ਸਰਕਾਰ ਵੱਲੋਂ ਮੰਡੀ ਨੂੰ ਤੋੜਨ ਦੇ ਲਏ ਗਏ ਫੇਂਸਲੇ ਅਤੇ ਬਿਜਲੀ ਅੇਕਟ 2003 ਅਤੇ 2020 ਅਧੀਨ ਪੰਜਾਬ ਰਾਜ ਬਿਜਲੀ ਬੋਰਡ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਦੇ ਵਿਰੋਧ ਵਿੱਚ ਕੀਤਾ ਗਿਆ ।ਪ੍ਰਧਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਅਸੀਂ ਇਹ ਮਾਰੂ ਐਕਟ ਲਾਗੂ ਨਹੀਂ ਹੋਣ ਦਿਆਗੇ ਅਤੇ ਜੇਕਰ ਸਰਕਾਰ ਕੀਤੇ ਹੋਏ ਗਲਤ ਫੇਸਲੇ ਵਾਪਸ ਨਹੀਂ ਲੈਂਦੀ ਤਾਂ ਸਾਨੂੰ ਵੱਡਾ ਸੰਘਰਸ਼ ਵਿਡਣਾਂ ਪਵੇਗਾ ਜਿਸ ਦੀ ਜ਼ੁਮੇਵਾਰੀ ਸਰਕਾਰ ਦੀ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕਮੀ ਕਰਕੇ ਤੇਲ ਤੇ ਸਬਸਿਡੀ ਨੂੰ ਵਧਾਵੇ ।ਇਸ ਮੌਕੇ ਤੇ ਸਵਰਨ ਸਿੰਘ ਸਾਦਿਕ ਪੁਰ ,ਕੁਲਦੀਪ ਰਾਏ ,ਜਰਨੈਲ ਸਿੰਘ ਰਾਮੇਂ,ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ , ਸ਼ੇਰ ਸਿੰਘ ਰਾਮੇਂ ਲਵਪ੍ਰੀਤ ਸਿੰਘ ,ਜਸਵਿਦਰ ਸਿੰਘ ,ਹਰੀ ਸਿੰਘ ,ਕੁਲਦੀਪ ਸਿੰਘ, ਨਿਰਮਲ ਸਿੰਘ ਰੇੜ੍ਹਵਾਂ ,ਸਵਰਨ ਸਿੰਘ , ਕੁਲਦੀਪ ਸਿੰਘ ਕਿੱਲੀ, ਅਮਰਜੀਤ ਸਿੰਘ ਪੁਨੀਆ ,ਮੇਜਰ ਸਿੰਘ ਤਲਵੰਡੀ ,ਰਣਜੀਤ ਸਿੰਘ, ਸ਼ੇਰ ਸਿੰਘ ਰਾਮੇਂ ,ਮੇਜਰ ਸਿੰਘ ਜਾਫਰਵਾਲ ਅਤੇ ਹੋਰ ਵੀ ਬਹੁਤ ਸਾਰੇ ਕਿਸਾਨ ਅਤੇ ਮਜ਼ਦੂਰ ਸ਼ਾਮਿਲ ਹੋਏ
ਕੈਪਸ਼ਨ-ਸੰਘਰਸ਼ ਕਮੇਟੀ ਨੇ ਤੀਜੇ ਦਿਨ ਜਾਫਰਵਾਲ ਅਤੇ ਕਿਲੀ ਪਿੰਡ ਸਰਕਾਰ ਦੇ ਪੁੱਤਲੇ ਫੂਕਦੇ ਹੋਏ (ਫੋਟੋ ਖਾਲਸਾ)