ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਨੌਜਵਾਨ ਪੱਬਾਂ ਭਾਰ : ਮਲੂਕਾ

0
2166

ਭਗਤਾ ਭਾਈ ਸਿਕੰਦਰ ਸਿੰਘ ਜੰਡੂ
ਹਲਕਾ ਰਾਮਪੁਰਾ ਫੂਲ ਦੇ ਸ੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਸਰਦਾਰ ਸਿਕੰਦਰ ਸਿੰਘ ਮਲੂਕਾ ਵੱਲੋ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਇਸ ਕੜੀ ਤਹਿਤ ਦਿਆਲਪੁਰਾ ਭਾਈਕਾ ਅਤੇ ਕੋਠੇ ਸੁਰਜੀਤਪੁਰਾ ਵਿੱਚ ਵੀ ਅਹਿਮ ਮੀਟਿੰਗਾਂ ਕੀਤੀਆਂ ਗਈਆਂ ਜਿਸ ਮੀਟਿੰਗਾਂ ਵਿੱਚ ਸਮੁੱਚੇ ਯੂਥ ਆਗੂ ਅਤੇ ਸੀਨੀਅਰ ਆਗੂਆਂ ਵੱਲੋ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਗਈ। ਜਿਸ ਵਿੱਚ ਮਲੂਕਾ ਨੇ ਕਿਹਾ ਕਿ ਇਸ ਵਾਰ ਸਰਕਾਰ ਬਣਾਉਣ ਲਈ ਯੂਥ ਦਾ ਅਹਿਮ ਰੋਲ ਹੋਵੇਗਾ। ਉਨ੍ਹਾ ਕਿਹਾ ਕਿ ਪਾਰਟੀ ਦੀ ਵਿਚਾਰਧਾਰਾ ਨੂੰ ਜਮੀਨੀ ਪੱਧਰ ਤੇ ਘਰ ਘਰ ਪਹੁੰਚਾਉਣ ਦੀ ਅਹਿਮ ਜੁੰਮੇਵਰੀ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਸੌਪੀ ਗਈ ਹੈ।ਸਰਦਾਰ ਮਲੂਕਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋ ਗੁੱਟਕਾ ਸਾਹਿਬ ਦੀ ਸੁੰਹ ਖਾ ਕੇ ਕੀਤੇ ਗਏ ਵਾਅਦਿਆ ਵਿੱਚੋ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ ਗਿਆ ਅਤੇ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀਆਂ ਦਿੱਤੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਹਨ ਇਸ ਲਈ ਸੂਬੇ ਦੇ ਲੋਕਾਂ ਦਾ ਕਾਂਗਰਸ ਸਰਕਾਰ ਤੋ ਬਿਲਕੁਲ ਵਿਸਵਾਸ਼ ਖਤਮ ਹੋ ਚੁੱਕਾ ਹੈ ।ਮਲੂਕਾ ਨੇ ਕਿਹਾ ਕਿ ਕਿਸਾਨਾ ਅਤੇ ਪੰਜਬੀਆਂ ਦੇ ਹਰ ਵਰਗ ਨਾਲ ਖੜ੍ਹ ਕੇ ਲੜਨ ਵਾਲੀ ਇੱਕੋ ਇੱਕ ਪਾਰਟੀ ਸ੍ਰੋਮਣੀ ਅਕਾਲੀ ਦਲ ਹੈ।ਉਨ੍ਹਾ ਕਿਹਾ ਕਿ ਨੌਜਵਾਨ ਵਰਗ ਬਹੁਤ ਜਿਆਦਾ ਜੋਸ ਵਿੱਚ ਹੈ ਜੋ ਹੁਣ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾੳਣ ਦੇ ਨਾਲ ਨਾਲ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਾਉਣ ਲਈ ਪੱਬਾਂ ਭਾਰ ਹੋ ਚੁੱਕਾ ਹੈ। ਇਸ ਮੌਕੇ ਰਾਕੇਸ਼ ਕੁਮਾਰ ਪ੍ਰਧਾਨ ਸਾਬਕਾ ਨਗਰ ਪੰਚਾਇਤ, ਗਗਨਦੀਪ ਸਿੰਘ ਗਰੇਵਾਲ ਪ੍ਰਧਾਨ ਸਾਬਕਾ ਮਾਰਕਿਟ ਕਮੇਟੀ ਭਗਤਾ, ਅਜਾਇਬ ਸਿੰਘ ਹਮੀਰਗੜ੍ਹ, ਜਗਸੀਰ ਸਿੰਘ ਗਿੱਲ, ਮਨਪ੍ਰੀਤ ਸਿੰਘ ਗੁਰੂਸਰ,ਭਪਿੰਦਰ ਸਿੰਘ ਸਾਬਕਾ ਸਰਪੰਚ ਗੁਰੂਸਰ, ਗੁਰਬਚਨ ਸਿੰਘ ਕਲੇਰ, ਗੁਰਨੈਬ ਸਿੰਘ ਨੈਬੀ ਭਾਈ ਰੂਪਾ, ਹਰਵਿੰਦਰ ਸਿੰਘ ਡੀ ਸੀ ਪ੍ਰਧਾਨ ਬੀ ਸੀ ਵਿੰਗ, ਗੁਰਬਚਨ ਸਿੰਘ ਕਲੇਰ ਪ੍ਰਧਾਨ ਬੀ ਸੀ ਵਿੰਗ ਸਰਕਲ ਦਿਆਲਪੁਰਾ, ਕੁਲਦੀਪ ਸਿੰਘ ਚੇਲਾ, ਮਹਿਲਾ ਸਿੰਘ ਜਵੰਧਾ ਅਤੇ ਸੁਖਜਿੰਦਰ ਸਿੰਘ ਖਾਨਦਾਨ ਪ੍ਰਧਾਨ ਯੂਥ ਵਿੰਗ ਆਦਿ ਹਾਜਿਰ ਸਨ।