ਇਕੋ ਪਰਿਵਾਰ ਦੇ ਤਿੰਨ ਜੀਆਂ ਨੇ ਨਿਗਲਿਆ ਜ਼ਹਿਰ, ਮਾਂ-ਧੀ ਦੀ ਮੌਤ

0
361

ਮਲੇਰਕੋਟਲਾ : ਮਲੇਰਕੋਟਲਾ ‘ਚ ਬਾਅਦ ਦੁਪਹਿਰ ਵਾਪਰੀ ਇੱਕ ਦਰਦਨਾਕ ਘਟਨਾ ਵਿਚ ਇਕੋ ਪਰਿਵਾਰ ਦੇ ਤਿੰਨ ਜੀਆਂ ਨੇ ਜ਼ਹਿਰ ਨਿਗਲ ਲਿਆ। ਸਥਾਨਕ ਕਾਲਜ ਰੋਡ ਸਥਿਤ ਗੁਰੁ ਨਾਨਕ ਸਟਰੀਟ ਵਿਖੇ ਰਹਿੰਦੇ ਜਿੰਦਲ ਪਰਿਵਾਰ ਵੱਲੋਂ ਜ਼ਹਿਰ ਨਿਗਲਣ ਪਿਛਲੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਕਵਿਤਾ ਜਿੰਦਲ (55 ) ਅਤੇ ਉਸ ਦੀ ਬੇਟੀ ਸਿਲਾਂਗੀ ( 20 ) ਦੀ ਮੌਤ ਹੋ ਗਈ ਜਦਕਿ ਪੁੱਤਰ ਸ਼ਿਵਮ ( 23 ) ਦੀ ਗੰਭੀਰ ਹਾਲਤ ਨੂੰ ਵੇਖਦਿਆਂ ਸਿਵਲ ਹਸਪਤਾਲ ਮਲੇਰਕੋਟਲਾ ਤੋਂ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿਤਾ ਗਿਆ। ਜਿੱਥੇ ਉਸ ਦੀ ਹਾਲਤ ਵੀ ਨਾਜ਼ੁਕ ਦੱਸੀ ਜਾਂਦੀ ਹੈ। ਘਟਨਾ ਦੇ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ।