ਭਾਰਤੀ ਫ਼ੌਜ ਨੇ ਲਦਾਖ਼ ‘ਚ ਫੜਿਆ ਚੀਨੀ ਸੈਨਿਕ

0
51

ਨਵੀਂ ਦਿੱਲੀ : ਬੀਤੇ ਦਿਨ ਭਾਵ 8 ਜਨਵਰੀ ਨੂੰ ਭਾਰਤੀ ਫ਼ੌਜ ਨੇ ਐਲ. ਏ. ਸੀ. ਦੇ ਭਾਰਤ ਵਾਲੇ ਪਾਸੇ ਲਦਾਖ਼ ਦੇ ਇਕ ਇਲਾਕੇ ‘ਚੋਂ ਇਕ ਚੀਨੀ ਸੈਨਿਕ ਨੂੰ ਫੜਿਆ ਹੈ। ਫ਼ੌਜ ਦਾ ਕਹਿਣਾ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐਲ. ਏ.) ਦੇ ਸੈਨਿਕ ਨੇ ਐਲ. ਏ. ਸੀ. ਨੂੰ ਪਾਰ ਕਰਕੇ ਘੁਸਪੈਠ ਕੀਤੀ ਸੀ, ਜਿਸ ਨੂੰ ਕਿ ਉਸ ਇਲਾਕੇ ‘ਚ ਤਾਇਨਾਤ ਭਾਰਤੀ ਫ਼ੌਜ ਦੇ ਜਵਾਨਾਂ ਨੇ ਹਿਰਾਸਤ ‘ਚ ਲੈ ਲਿਆ। ਫ਼ੌਜ ਨੇ ਦੱਸਿਆ ਕਿ ਇਸ ਚੀਨੀ ਸੈਨਿਕ ਨਾਲ ਤੈਅ ਨਿਯਮਾਂ ਤਹਿਤ ਵਤੀਰਾ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਚੀਨੀ ਫੌਜੀ ਨੂੰ ਰੇਜਾਂਗ ਲਾ ਹਾਈਟਸ ਇਲਾਕੇ ਦੇ ਕੋਲ ਫੜਿਆ ਗਿਆ ਸੀ, ਇਸ ਮਾਮਲੇ ‘ਚ ਦੋਵੇਂ ਪੱਖ ਇਕ-ਦੂਜੇ ਦੇ ਸੰਪਰਕ ‘ਚ ਹਨ।