ਜੰਮੂ ਕਸ਼ਮੀਰ ਵਿੱਚੋ ਪੰਜਾਬੀ ਭਾਸ਼ਾ ਕੱਢਣੀ ਕੇਂਦਰ ਦਾ ਤਾਨਾਸ਼ਾਹੀ ਮੰਦਭਾਗਾ ਫੈਸਲਾ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

0
78

ਅੰਮ੍ਰਿਤਸਰ, 15 ਸਤੰਬਰ- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਜ਼ੰਮੂ-ਕਸ਼ਮੀਰ ਵਿੱਚ ਪੰਜਾਬੀ ਬੋਲੀ ਉੱਤੇ ਲਗਾਈ ਗਈ ਪਾਬੰਦੀ ਬਾਰੇ ਹਰ ਪੰਜਾਬੀ ਚਿੰਤਾ ਜਨਕ, ਹੈਰਾਨਕੁੰਨ ਤੇ ਲੁੱਟਿਆ-ਲੁੱਟਿਆ ਮਹਿਸੂਸ ਕਰ ਰਿਹਾ ਹੈ। ਜੰਮੂ-ਕਸ਼ਮੀਰ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਦੀ ਮਾਂ ਬੋਲੀ ਪੰਜਾਬੀ ਹੈ । ਕਿਸੇ ਦੀ ਮਾਂ ਬੋਲੀ `ਤੇ ਪਾਬੰਦੀ ਲਗਾਉਣਾ ਉਸ ਦੀ ਜ਼ਬਾਨ ਟੁੱਕ ਦੇਣ ਵਾਲਾ ਤਾਨਾਸ਼ਾਹੀ ਫੁਰਮਾਨ ਹੈ।ਨਿਹੰਗ ਮੁਖੀ ਨੇ ਕਿਹਾ ਇਹ ਉਹ ਬੋਲੀ ਹੈ ਜਿਸਨੇ ਗੁਰੂ ਤੇਗ ਬਹਾਦਰ ਸਾਹਿਬ ਰਾਹੀਂ ਹਿੰਦੂ ਧਰਮ ਦੀ ਹੋਂਦ ਨੂੰ ਬਚਾਇਆ, ਟਕੇ ਟਕੇ ਨੂੰ ਵਿਕਦੀਆਂ ਭਾਰਤ ਦੀਆਂ ਔਰਤਾਂ ਨੂੰ ਆਜ਼ਾਦ ਕਰਵਾਇਆ, ਜਿਸ ਨੇ ਸੂਰਬੀਰ ਯੋਧੇ ਪੈਦਾ ਕੀਤੇ ਕਾਬਲ ਕੰਧਾਰ ਤੱਕ ਰਾਜ ਕੀਤਾ,ਜਿਸਨੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ। ਇਸੇ ਬੋਲੀ ਨੇ ਬਾਲ ਵਿਆਹ, ਸਤੀ ਪ੍ਰਥਾ, ਜਾਤ-ਪਾਤ, ਵਰਗੀਆਂ ਅਲਾਮਤਾਂ ਤੋਂ ਭਾਰਤ ਨੂੰ ਬਚਾਇਆ ਅਤੇ ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ।