..ਜੰਗ-ਏ-ਆਜ਼ਾਦੀ ਯਾਦਗਾਰ ਦਾ ਚਾਰਜ ਹੁਣ ਜਲੰਧਰ ਦੇ ਡੀ.ਸੀ. ਕੋਲ

0
107

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਕਈ ਅਧਿਕਾਰੀਆਂ ਅਤੇ ਕਈ ਵਿਭਾਗਾਂ ਦੀ ਚਾਰਜੀ ਇੱਧਰ-ਉੱਧਰ ਕਰਦਿਆਂ ਜੰਗ-ਏ-ਆਜ਼ਾਦੀ ਯਾਦਗਾਰ ਕਰਤਾਰਪੁਰ, ਜਲੰਧਰ ਦੀ ਜ਼ਿੰਮੇਵਾਰੀ ਸ੍ਰੀ ਵਿਨੈ ਬਬਲਾਨੀ ਤੋਂ ਵਾਪਸ ਲੈ ਕੇ ਜਲੰਧਰ ਦੇ ਨਵੇਂ ਬਣੇ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ ਨੂੰ ਸੌਂਪ ਦਿੱਤੀ ਹੈ। ਵਿਨੈ ਬਬਲਾਨੀ ਕੋਲ ਇਸ ਯਾਦਗਾਰ ਦਾ ਐਡੀਸ਼ਨਲ ਚਾਰਜ ਸੀ ਅਤੇ
ਉਹ ਪਿਛਲੇ ਲੰਬੇ ਸਮੇਂ ਤੋਂ ਇਹ ਸੇਵਾ ਨਿਭਾਉਂਦੇ ਆ ਰਹੇ ਸਨ। ਇਸੇ ਦੌਰਾਨ ਪੰਜਾਬ ਸਰਕਾਰ ਨੇ ਸ੍ਰੀ ਚੰਦਰ ਗੈਂਗ ਨੂੰ ਕਮਿਸ਼ਨਰ ਪਟਿਆਲਾ ਡਵੀਜ਼ਨਲ ਲਗਾਇਆ ਹੈ। ਸ੍ਰੀ ਅਮਨਦੀਪ ਬਾਂਸਲ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ ਸਿਲੈਕਸ਼ਨ ਬੋਰਡ ਦਾ ਸਕੱਤਰ ਲਗਾਇਆ ਹੈ।