ਹਸਪਤਾਲ ’ਚ ਅੱਗ ਕਾਰਨ ਦਸ ਨਵਜੰਮੇ ਬੱਚਿਆਂ ਦੀ ਮੌਤ, ਜਾਂਚ ਦੇ ਹੁਕਮ

0
75

ਭੰਡਾਰਾ : ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹਾ ਹਸਪਤਾਲ ਦੇ ਨਵਜੰਮੇ ਬੱਚੇ ਸੰਭਾਲ ਯੂਨਿਟ ਵਿੱਚ ਬੀਤੀ ਦੇਰ ਰਾਤ ਲੱਗੀ ਅੱਗ ਵਿਚ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਨਵਜੰਮੇ ਬੱਚੇ ਇਕ ਮਹੀਨੇ ਤੋਂ ਤਿੰਨ ਮਹੀਨਿਆਂ ਦੇ ਵਿਚਕਾਰ ਸਨ। ਜ਼ਿਲ੍ਹਾ ਸਿਵਲ ਸਰਜਨ ਪ੍ਰਮੋਦ ਖੰਡਾਤੇ ਨੇ ਦੱਸਿਆ ਕਿ ਭੰਡਾਰਾ ਜ਼ਿਲ੍ਹਾ ਹਸਪਤਾਲ ਵਿਖੇ ਸ਼ੁੱਕਰਵਾਰ ਦੇਰ ਰਾਤ ਡੇਢ ਵਜੇ ਅੱਗ ਲੱਗੀ। ਯੂਨਿਟ ਵਿੱਚ 17 ਬੱਚੇ ਸਨ, ਜਿਨ੍ਹਾਂ ਵਿਚੋਂ ਸੱਤ ਨੂੰ ਬਚਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਨਰਸ ਨੇ ਯੂਨਿਟ ਵਿੱਚੋਂ ਧੂੰਆਂ ਨਿਕਲਦੇ ਦੇਖ ਕੇ ਡਾਕਟਰਾਂ ਤੇ ਹੋ ਕਰਮਚਾਰੀਆਂ ਨੂੰ ਸੂਚਿਤ ਕੀਤਾ। ਇਸ ਦੌਰਾਨ ਰਾਜ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।