ਕਿਸਾਨਾਂ ਦੇ ਗੰਨੇ ਦਾ ਬਕਾਇਆ ਜਲਦ ਦੇਵੇ ਸਰਕਾਰ

0
209

ਭੋਗਪੁਰ : ਸੁਖਵਿੰਦਰ ਜੰਡੀਰ
ਆਮ ਆਦਮੀ ਪਾਰਟੀ ਭੋਗਪੁਰ ਹਲਕਾ ਆਦਮਪੁਰ ਦੀ ਵਿਸ਼ੇਸ਼ ਮੀਟਿੰਗ ਭੁਪਿੰਦਰ ਸਿੰਘ ਦੇਵ ਮਨੀ ਅਤੇ ਬਰਕਤ ਰਾਮ ਦੀ ਅਗਵਾਈ ਹੇਠ ਹੋਈ , ਜਿਸ ਵਿੱਚ ਗੁਰਵਿੰਦਰ ਸਿੰਘ ਸ਼ਗਨਾਂ ਵਾਲੀ ਕਿਸਾਨ ਵਿੰਗ ਦੇ ਸਾਬਕਾ ਪ੍ਰਧਾਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ, ਮੌਕੇ ਤੇ ਪ੍ਰਧਾਨ ਗੁਰਵਿੰਦਰ ਸਿੰਘ ਸੱਗਰਾਂਵਾਲੀ ਨੇ ਕਿਹਾ ਕੇ ਕਿਸਾਨਾਂ ਨੂੰ ਗੰਨੇ ਦੇ ਬਕਾਏ ਦੀ ਰਾਸ਼ੀ ਜੋ ਕੇ ਪਿਛਲੇ ਸਾਲ ਦਾ 9 ਕਰੋੜ ਦੇ ਕਰੀਬ ਬਕਾਇਆ ਹੈ ਅਜੇ ਤੱਕ ਨਹੀਂ ਦਿੱਤਾ ਗਿਆ ਅਤੇ ਕਿਸਾਨਾਂ ਦੀ ਖੱਜਲ ਖੁਆਰੀ ਹੋ ਰਹੀ ਹੈ ਉਨ੍ਹਾਂ ਨੂੰ ਲਾਰੇ ਲੱਪੇ ਵਿੱਚ ਰੱਖਿਆ ਜਾ ਰਿਹਾ ਹੈ ਜੋ ਕੇ ਇਹ ਗਿਣੀ ਮਿੱਥੀ ਸਾਜਿਸ਼ ਹੈ ਕਿਸਾਨਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਜਦ ਕਿਸਾਨ ਨੂੰ ਓਸ ਦੀ ਫ਼ਸਲ ਦੀ ਕੀਮਤ ਨਹੀਂ ਦਿੱਤੀ ਜਾਂਦੀ ਤਾ ਉਹ ਅਗਲੀ ਫਸਲ ਕਿਵੇਂ ਬੀਜੇਗਾ ਉਨ੍ਹਾਂ ਕਿਹਾ ਜ਼ਿਮੀਂਦਾਰ ਆਪਣੇ ਘਰ ਦੇ ਖਰਚੇ ਕਿਸ ਤਰ੍ਹਾਂ ਚਲਾਵੇਗਾ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸਾਨਾਂ ਦਾ ਗੰਨੇ ਦਾ ਬਕਾਇਆ ਜਲਦ ਨਾ ਦਿੱਤਾ ਗਿਆ ਤਾਂ ਆਮ ਆਦਮੀ ਪਾਰਟੀ ਸੰਘਰਸ਼ ਵਿਢਣ ਲਈ ਮਜਬੂਰ ਹੋ ਜਾਵੇਗੀ ਅਤੇ ਜਲਦ ਹੀ ਮਿੱਲ ਦਾ ਘਿਰਾਓ ਕੀਤਾ ਜਾਵੇਗਾ ਇਸ ਮੌਕੇ ਤੇ ਬਰਕਤ ਰਾਮ , ਭੁਪਿੰਦਰ ਸਿੰਘ ਦੇਵ ਮਨੀ , ਸੁਖਵਿੰਦਰ ਸੈਣੀ , ਜਰਨੈਲ ਸਿੰਘ ਬਹਿਰਾਮ , ਰਪਿੰਦਰ ਸਿੰਘ ਬੰਟੀ , ਸਤਨਾਮ ਟਾਂਡੀ , ਮਨੋਜ ਭੱਟੀ ,ਰਵਿੰਦਰ ਸਿੰਘ , ਅਵਤਾਰ ਸਿੰਘ ਰਾਣਾ ਆਦਿ ਹਾਜ਼ਰ ਸਨ