ਸਾਥੀ ਜਵਾਨਾਂ ਨੂੰ ਡੁੱਬਣ ਤੋਂ ਬਚਾਉਦਿਆ ਫੋਜੀ ਜਵਾਨ ਦੀ ਮੌਤ

0
250

ਪੱਟੀ : ਰਾਜਯੋਧਬੀਰ ਸਿੰਘ ਰਾਜੂ
ਪੱਟੀ ਦੇ ਨੇੜਲੇ ਪਿੰਡ ਕੁੱਲਾ ਦੇ ਫੌਜੀ ਜਵਾਨ ਜੋਰਾਵਰ ਸਿੰਘ ਪੁੱਤਰ ਅਮਰੀਕ ਸਿੰਘ ਦੀ ਸਿੱਖ ਰੈਜੀਮੈਂਟ ਸੈਂਟਰ ਰਾਮਗੜ ਕੈਂਟ (ਝਾਰਖੰਡ) ਅੰਦਰ ਖੇਡ ਅਭਿਆਸ ਦੌਰਾਨ ਮੌਤ ਹੋਈ ਹੈ। ਮ੍ਰਿਤਕ ਫੌਜੀ ਜਵਾਨ ਦੇ ਪਿਤਾ ਅਮਰੀਕ ਸਿੰਘ ਤੇ ਮਾਤਾ ਇੰਦਰਜੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਫੋਜੀ ਜਵਾਨ ਜੋਰਾਵਰ ਸਿੰਘ ਸਾਲ 2017 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਤੇ ਸਾਲ 2019 ਵਿੱਚ ਬਾਕਸਿੰਗ ਖੇਡ ਅੰਦਰ ਨੈਸ਼ਨਲ ਗੋਲਡ ਜਿੱਤਿਆ ਸੀ। ਬੀਤੇ ਕੱਲ੍ਹ ਮ੍ਰਿਤਕ ਫੋਜੀ ਜਵਾਨ ਜੋਰਾਵਰ ਸਿੰਘ ਸਿੱਖ ਰੈਜੀਮੈਂਟ ਸੈਂਟਰ ਅੰਦਰ ਬਣੇ ਤਲਾਬ ਵਿੱਚ ਆਪਣੀ ਸਾਥੀ ਜਵਾਨਾਂ ਨੂੰ ਬਚਾਉਦਿਆਂ ਹੋਇਆ ਡੁੱਬ ਗਿਆ ਤੇ ਮ੍ਰਿਤਕ ਫੋਜੀ ਜਵਾਨ ਦੀ ਲਾਸ਼ ਕੱਲ੍ਹ ਸਵੇਰੇ ਪਿੰਡ ਪਹੁੰਚਣ ਦੀ ਸਭਾਵਨਾਂ ਜਿਤਾਈ ਜਾ ਰਹੀ ਹੈ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਫੋਜੀ ਜਵਾਨ ਜੋਰਾਵਰ ਸਿੰਘ ਮਈ ਮਹੀਨੇ ਦੌਰਾਨ ਛੁੱਟੀ ਕੱਟ ਕਿ ਰਾਮਗੜ੍ਹ ਕੈਂਟ ਗਿਆ ਸੀ ਤੇ 6 ਸਤੰਬਰ ਨੂੰ ਛੁੱਟੀ ਆਉਣਾ ਸੀ । ਮ੍ਰਿਤਕ ਦੇ ਪਿਤਾ ਸਾਬਕਾ ਫੋਜੀ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਸ਼ਹਾਦਤ ਡਿਊਟੀ ਦੌਰਾਨ ਹੋਈ ਹੈ । ਪਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਪਰਿਵਾਰ ਦੀ ਸਾਰ ਲੈਣ ਨਹੀਂ ਮ੍ਰਿਤਕ ਫੋਜੀ ਜਵਾਨ ਦੇ ਘਰ ਨਹੀਂ ਆਇਆ।