ਕਿਸਾਨ ਸੰਘਰਸ਼ ਦੀ ਲੜਾਈ ਲੜਨ ਦਿੱਲੀ ਮੋਰਚੇ ’ਚ ਗਏ ਕਿਸਾਨ ਦੀ ਹੋਈ ਮੌਤ

0
95

ਖਾਲੜਾ-ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਪੰਜਾਬ ਦੀ ਅਗਵਾਈ ਹੇਠ ਚੱਲ ਰਹੇ ਦਿੱਲੀ ਮੋਰਚੇ ’ਚ ਪਿੰਡ ਮਾਡ਼ੀਮੇਘਾ ਦੇ ਬਜ਼ੁਰਗ ਕਿਸਾਨ ਗੁਰਬਚਨ ਸਿੰਘ ਦੀ ਮਾਮੂਲੀ ਬੀਮਾਰੀ ਮਗਰੋਂ ਮੌਤ ਹੋ ਜਾਣ ਸਮਾਚਾਰ ਪ੍ਰਾਪਤ ਹੋਇਆ ਹੈ। ਕਿਸਾਨ ਦੀ ਮ੍ਰਿਤਕ ਦੇਹ ਦਾ ਉਨ੍ਹਾਂ ਦੇ ਜੱਦੀ ਪਿੰਡ ਮਾੜੀਮੇਘਾ ਵਿਖੇ ਵੱਡੀ ਗਿਣਤੀ ’ਚ ਹਾਜ਼ਰ ਕਿਸਾਨਾਂ ਵਲੋਂ ਸ਼ਰਧਾਜਲੀਆਂ ਦੇਣ ਉਪਰੰਤ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਜੋਨ ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਦੇ ਪ੍ਰਧਾਨ ਗੁਰਸਾਹਿਬ ਸਿੰਘ ਤੇ ਮਹਿਲ ਸਿੰਘ ਬੁਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨ ਗੁਰਬਚਨ ਸਿੰਘ 2 ਦਿਨ ਪਹਿਲਾਂ ਹੀ ਦਿੱਲੀ ਮੋਰਚੇ ਤੋਂ ਪਿੰਡ ਮਾੜੀਮੇਘਾ ਪਰਤੇ ਸਨ। ਦੋ ਮਾਰਚ 2021 ਨੂੰ ਪਿੰਡ ਮਾੜੀਮੇਘਾ ਤੋਂ ਰਵਾਨਾ ਹੋਏ ਜਥੇ ਵਿਚ ਦਿੱਲੀ ਕਿਸਾਨੀ ਅੰਦੋਲਨ ’ਚ ਹਿੱਸਾ ਲੈਣ ਗਏ ਸਨ। 31 ਮਾਰਚ 2021 ਨੂੰ ਇਨ੍ਹਾਂ ਦੀ ਸਿਹਤ ਖ਼ਰਾਬ ਹੋਣ ਕਰਕੇ ਦਿੱਲੀ ਤੋਂ ਉਨ੍ਹਾਂ ਨੂੰ ਪਿੰਡ ਮਾੜੀਮੇਘਾ ਲਈ ਭੇਜ ਦਿੱਤਾ ਗਿਆ, ਜਿੰਨ੍ਹਾਂ ਨੂੰ ਠੰਡ ਅਤੇ ਬੁਖਾਰ ਹੋਣ ਕਾਰਨ ਪਰਿਵਾਰ ਤੇ ਪਿੰਡ ਵਾਸੀਆਂ ਨੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਪਰ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਦੋ ਦਿਨ ਹਸਪਤਾਲ ’ਚ ਰੱਖ ਕੇ ਡਾਕਟਰਾਂ ਵੱਲੋਂ ਜਵਾਬ ਦੇ ਦਿੱਤਾ ਗਿਆ । ਕਿਸਾਨ ਗੁਰਬਚਨ ਸਿੰਘ ਨੇ ਆਪਣੇ ਘਰ ’ਚ ਅੱਜ ਆਖਰੀ ਸਾਹ ਲਿਆ ਅਤੇ ਉਨ੍ਹਾਂ ਦੀ ਮੋਤ ਹੋ ਗਈ ।