ਡਰਾਈਵਰ ਅਤੇ ਕਰਮਚਾਰੀ ਯੂਨੀਅਨ ਵੱਲੋਂ ਮਨੀਸ਼ਾ ਆਤਮਿਕ ਸ਼ਾਂਤੀ ਲਈ ਰੋਸ਼ ਮਾਰਚ

0
393

ਲੁਧਿਆਣਾ- ਸਰਬਜੀਤ ਸਿੰਘ ਪਨੇਸਰ

ਹਾਥਰਸ ਵਿਖੇ ਦਲਿਤ ਲੜਕੀ ਮਨੀਸ਼ਾ ਵਾਲਮੀਕਿ ਨਾਲ ਰੇਪ ਕਰਨ ਉਪਰੰਤ ਜੀਭ ਵੱਡਣ ਅਤੇ ਰੀੜ ਦੀ ਹੱਡੀ ਤੋੜਨ ਦੀ ਹੋਈ ਦਰਦਨਾਕ ਘਟਨਾ, ਜਿਸ ਨਾਲ ਉਸ ਦੀ ਮੋਤ ਹੋ ਗਈ ਦੇ ਦੋਸ਼ੀਆਂ ਤੇ ਫਾਸਟ ਟਰੈਕ ਅਦਾਲਤ ਵਿਚ ਮੁਕਦਮਾ ਚਲਾ ਕੇ ਜਲਦ ਤੋਂ ਜਲਦ ਫਾਂਸੀ ਦੀ ਸਜਾ ਦਿੱਤੀ ਜਾਵੇ। ਇਸ ਮਾਮਲੇ ਵਿੱਚ ਭਾਈਚਾਰੇ ਵੱਲੋਂ ਰੋਸ਼ ਮਾਰਚ ਕੱਢਿਆ ਗਿਆ। ਡਰਾਈਵਰ ਅਤੇ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਅਤੇ ਸਕੱਤਰ ਜਰਨਲ ਰਵੀ ਸੋਨੀ ਨੇ ਦੱਸਿਆ ਕਿ ਉਨਾ ਦੱਸਿਆ ਕਿ ਇਸ ਘਟਨਾ ਨੂੰ ਲੁਕਾਉਣ ਲਈ ਯੂਪੀ ਦੀ ਪੁਲਿਸ ਨੇ ਵੀ ਕਈ ਦਿਨ ਦੋਸ਼ੀਆਂ ਖਿਲਾਫ ਪਰਚਾ ਹੀ ਦਰਜ ਨਹੀ ਕੀਤਾ ਅਤੇ ਹਸਪਤਾਲ ਵਿਖੇ ਮੋਤ ਹੋ ਜਾਣ ਤੇ ਬਿਨਾ ਘਰਵਾਲਿਆਂ ਦੇ ਅੱਧੀ ਰਾਤ ਪੁਲਿਸ ਵਲੋਂ ਹੀ ਉਸ ਦਾ ਸਸਕਾਰ ਕਰ ਦਿੱਤਾ ਗਿਆ। ਉਨਾ ਕਿਹਾ ਕਿ ਇਨਾ ਸਭ ਕੁੱਝ ਹੋ ਜਾਣ ਦੇ ਬਾਦ ਵੀ ਯੋਗੀ ਸਰਕਾਰ ਨੇ ਕੋਈ ਐਕਸ਼ਨ ਨਹੀ ਲਿਆ ਤਾਂ ਸਘੰਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਪੀੜਿਤ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਮਾਲੀ ਮਦਦ ਦੇ ਨਾਲ ਕਿਸੇ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੋਕਰੀ ਦਿੱਤੀ ਜਾਵੇ। ਇਸ ਮੌਕੇ ਪ੍ਰਧਾਨ ਪ੍ਰਿਤਪਾਲ ਸਿੰਘ ਚੇਅਰਮੈਨ ਰਮੇਸ਼ ਕੁਮਾਰ, ਸਕੱਤਰ ਜਰਨਲ ਰਵੀ ਸੋਨੀ,ਹਰਦੀਪ ਸਿੰਘ, ਜਸਵੰਤ ਸਿੰਘ, ਪਰੇਮ ਸਿੰਘ, ਕੁਲਵੰਤ ਸਿੰਘ, ਸਹਾਇਕ ਫੋਰਮੈਨ ਸੰਜੀਵ ਮੱਟੂ, ਰਵੀ ਸੱਭਰਵਾਲ, ਸੋਨੂੰ, ਹਰਿਕ੍ਰਿਸ਼ਨ ਤੋਂ ਇਲਾਵਾ ਹੋਰ ਕਰਮਚਾਰੀ ਹਾਜਰ ਸਨ।