ਨਰਮੇ ਨੂੰ ਬਰਬਾਦ ਕਰ ਰਿਹੈ ਚਿੱਟਾ ਮੱਛਰ ਮਹਿੰਗੀਆਂ ਸਪਰੇਆਂ ਵੀ ਫੇਲ੍ਹ

0
258

ਝੁਨੀਰ – ਸੰਜੀਵ ਸਿੰਗਲਾ
ਕਿਸਾਨਾਂ ਵੱਲੋਂ ਨਰਮੇ ਦੀ ਫ਼ਸਲ ਨੂੰ ਚਿੱਟੇ ਮੱਛਰ ਤੋਂ ਬਚਾਉਣ ਲਈ ਜ਼ਹਿਰੀਲਿਆਂ ਕੀਟਨਾਸ਼ਕਾਂ ਦਾ ਸ਼ਿਕਾਰ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਇੰਨਾ ਕੀਟਨਾਸ਼ਕਾਂ ਦਾ ਚਿੱਟੇ ਮੱਛਰ ਦੀ ਰੋਕਥਾਮ ਲਈ ਕੋਈ ਵੀ ਅਸਰ ਨਹੀਂ ਹੋ ਰਿਹਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਰਾਏਪੁਰ ਦੇ ਕਿਸਾਨ ਸਰਪੰਚ ਗੁਰਵਿੰਦਰ ਸਿੰਘ ਪੰਮੀ, ਨੇ ਦੱਸਿਆ ਕਿ ਨਰਮੇ ਦੀ ਫ਼ਸਲ ਉੱਪਰ ਚਿੱਟੇ ਮੱਛਰ ਦਾ ਹਮਲਾ ਹੋ ਚੁੱਕਿਆ ਹੈ ਪਰ ਵਾਰ ਵਾਰ ਕੀਟਨਾਸ਼ਕ ਸਪਰੇਹਾਂ ਕਰਨ ਤੇ ਵੀ ਕੋਈ ਅਸਰ ਵਿਖਾਈ ਨਹੀਂ ਦੇ ਰਿਹਾ ਉਨ੍ਹਾਂ ਕਿਹਾ ਕਿ ਪਹਿਲਾਂ ਪਿਛਲੇ ਸਾਲ ਸਾਡੀ ਨਰਮੇ ਦੀ ਫਸਲ ਨੂੰ ਹੋਈ ਬੇਵਕਤ ਗੜੇਮਾਰੀ ਨੇ ਨਸ਼ਟ ਕਰ ਦਿੱਤਾ ਸੀ ਉਸ ਸਮੇਂ ਸਾਡੇ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਸਗੋਂ ਬਠਿੰਡੇ ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡਾਂ ਵਿੱਚ ਮੁਆਵਜ਼ਾ ਦਿੱਤਾ ਗਿਆ। ਇਸ ਵਾਰ ਨਰਮੇ ਦੀ ਫ਼ਸਲ ਤੋਂ ਚਿੱਟੇ ਮੱਛਰ ਦਾ ਅਸਰ ਖ਼ਤਮ ਨਹੀਂ ਹੋ ਰਿਹਾ ਉਨ੍ਹਾਂ ਕਿਹਾ ਕਿ ਚਿੱਟੇ ਮੱਛਰ ਨਾਲ ਹੋ ਰਹੇ ਨੁਕਸਾਨ ਦੀ ਗਿਦਾਵਰੀ ਕਰਵਾ ਕੇ ਵੀ ਮੁਆਵਜ਼ਾ ਦਵਾਇਆ ਜਾਵੇ। ਮੌਕੇ ਤੇ ਹਾਜ਼ਰ ਕਿਸਾਨ ਮੱਖਣ ਲਾਲ ਪੰਚ, ਜਗਸੀਰ ਸ਼ਰਮਾ, ਮਨਜੀਤ ਸਿੰਘ, ਗੁਰਵਿੰਦਰ ਸਿੰਘ, ਭਾਗ ਸਿੰਘ, ਨਾਜਰ ਸਿੰਘ, ਪ੍ਰੇਮ ਸਿੰਘ, ਬੱਗਾ ਸਿੰਘ, ਬੀਰਾ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਨਰਮੇ ਦੀ ਫ਼ਸਲ ਦੇ ਉੱਪਰ ਚਿੱਟੇ ਮੱਛਰ ਤੋਂ ਬਚਾਅ ਲਈ ਯੂ.ਪੀ.ਐੱਲ. ਕੰਪਨੀ ਦੀ ਉਲਾਲਾ ਸਪਰੇ ਦੇ ਛਟਕਾ ਕਰ ਚੁੱਕੇ ਹਨ ਪਰ ਇਸ ਸਪਰੇਅ ਦਾ ਕੋਈ ਵੀ ਅਸਰ ਨਹੀਂ ਹੋਇਆ ਨਰਮੇ ਦੀ ਫ਼ਸਲ ਚਿੱਟਾ ਮਛਰ ਉਸੇ ਤਰ੍ਹਾਂ ਹੀ ਨੁਕਸਾਨ ਕਰ ਰਿਹਾ ਹੈ। ਇਸ ਮੌਕੇ ਹਾਜ਼ਰ ਕਿਸਾਨ ਰਾਜ ਸਿੰਘ ਰਾਜੂ ਨੇ ਦੱਸਿਆ ਕਿ ਉਸ ਨੇ ਨਰਮੇ ਦੀ ਫ਼ਸਲ ਦੇ ਉੱਪਰ ਪਹਿਲਾਂ ਉਲਾਲਾ ਦੀ ਸਪਰੇਅ ਕੀਤੀ ਸੀ ਪਰ ਜਦ ਸਪਰੇਅ ਦਾ ਚਿੱਟੇ ਮੱਛਰ ਉੱਪਰ ਕੋਈ ਵੀ ਅਸਰ ਨਹੀਂ ਪਿਆ ਤਾਂ ਉਨ੍ਹਾਂ ਉਲਾਲਾ ਦੀ ਹੀ ਇੱਕ ਹੋਰ ਸਪਰੇਅ ਡਬਲ ਡੋਜ਼ ਨਾਲ ਕਰ ਦਿੱਤੀ ਪਰ ਅਜੇ ਤੱਕ ਸਪਰੇਅ ਦਾ ਕੋਈ ਵੀ ਅਸਰ ਨਰਮੇ ਦੀ ਫ਼ਸਲ ਤੇ ਦਿਖਾਈ ਨਹੀਂ ਦੇਣ ਲੱਗਾ ਸਗੋਂ ਚਿੱਟਾ ਮੱਛਰ ਨਰਮੇ ਦੀ ਫਸਲ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਮੌਕੇ ਸਮੂਹ ਕਿਸਾਨਾਂ ਨੇ ਸੂਬਾ ਸਰਕਾਰ ਅਤੇ ਖੇਤੀਬਾੜੀ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨਰਮੇ ਦੀ ਫਸਲ ਤੇ ਜੋ ਪੈਸਤੀਸਾਇਡ ਦਵਾਈਆਂ ਅਸਰ ਨਹੀਂ ਕਰ ਰਹੀਆਂ। ਉਨ੍ਹਾਂ ਦੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪਾਏ ਗਏ ਵਿਅਕਤੀਆਂ ਤੇ ਬਣਦੀ ਢੁੱਕਵੀਂ ਕਾਰਵਾਈ ਕੀਤੀ ਜਾਵੇ ਅਤੇ ਨਰਮੇ ਦੇ ਹੋਏ ਨੁਕਸਾਨ ਦੀ ਭਰਪਾਈ ਇਨ੍ਹਾਂ ਕੰਪਨੀਆਂ ਤੋਂ ਕਰਵਾਈ ਜਾਵੇ। ਇਸ ਸਬੰਧੀ ਯੂ.ਪੀ.ਐੱਲ. ਕੰਪਨੀ ਦੇ ਏਰੀਆ ਮੈਨੇਜਰ ਜੈ ਪ੍ਰਕਾਸ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਲਾਲਾ ਸਪਰੇਅ ਚਿੱਟੇ ਮੱਛਰ ਨੂੰ ਕੰਟਰੋਲ ਕਰਦੀ ਹੈ ਪਰ ਇਹ ਸਪਰੇਅ ਹੌਲੀ-ਹੌਲੀ ਆਪਣਾ ਅਸਰ ਵਿਖਾਉਂਦੀ ਹੈ। ਕਿਸਾਨਾਂ ਵੱਲੋਂ ਕੀਤੇ ਸਪਰੇਅ ਨਾਲ ਨਰਮੇ ਦੀ ਫ਼ਸਲ ਦਾ ਜ਼ਰੂਰ ਬਚਾਅ ਹੋਵੇਗਾ ਅਤੇ ਚਿੱਟੇ ਮੱਛਰ ਦਾ ਅਸਰ ਘਟੇਗਾ ਪਰ ਕਿਸਾਨ ਜਲਦੀ ਅਸਰ ਭਾਲਦੇ ਹਨ ਇਸ ਕਰਕੇ ਉਹ ਘਬਰਾਹਟ ਵਿੱਚ ਹਨ। ਉਨ੍ਹਾਂ ਕਿਹਾ ਕਿ ਜਿਸ ਕਿਸੇ ਕਿਸਾਨ ਨੇ ਵੀ ਉਲਾਲਾ ਦੀ ਸਪਰੇ ਕੀਤੀ ਹੈ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ।