ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ 29 ਨੂੰ

0
189

ਮਾਨਸਾ ਰੀਤਵਾਲ
ਆਸ਼ਾ ਵਰਕਰ ਅਤੇ ਆਸ਼ਾ ਫੈਸੀਲੇਟਰ ਯੂਨੀਅਨ ਖਿਆਲਾ ਕਲਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਤੇ ਬੈਠੀਆਂ ਆਸ਼ਾ ਵਰਕਰਜ਼ ਖਿਆਲਾ ਬਲਾਕ ਦੇ ਪ੍ਰਧਾਨ ਪ੍ਰਮੀਲਾ ਰਾਣੀ ਤੇ ਮੀਤ ਪ੍ਰਧਾਨ ਵੀਰਪਾਲ ਕੌਰ, ਰਾਜਵੀਰ ਕੌਰ ਬੁਰਜ ਹਰੀ, ਬਲਵਿੰਦਰ ਕੌਰ ਭੈਣੀਬਾਘਾ ਦੀ ਅਗਵਾਈ ਵਿੱਚ ਜਗਜੀਤ ਕੌਰ, ਹਰਜੀਤ ਕੌਰ, ਕਿਰਨਾ ਰਾਣੀ, ਬਿੰਦਰ ਕੌਰ, ਜਸਵੀਰ ਕੌਰ ਭੁੱਖ ਹੜ੍ਹਤਾਲ ਤੇ ਬੈਠੀਆਂ ਹਨ ਜੇਕਰ ਇਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ 29 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨਗੀਆਂ। ਇਸ ਮੌਕੇ ਜਿਲ੍ਹਿਆਂ ਦੀਆਂ ਆਗੂਆਂ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਅਨੇਕਾਂ ਪ੍ਰਕਾਰ ਦੀਆਂ ਡਿਊਟੀਆਂ ਨਿਭਾਉਂਦੀਆਂ ਵਰਕਰਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਕਿ ਵਿਲੇਜ਼ ਹੈੱਲਥ ਸੈਨੀਟੇਸ਼ਨ ਦੀਆਂ ਕਮੇਟੀਆਂ ਦੀਆਂ ਮੀਟਿੰਗਾਂ ਵਿੱਚ ਵਰਕਰਾਂ ਪਿੰਡਾਂ ਦੇ ਹਰ ਘਰ ਤੱਕ ਕਰੋਨਾ ਮਹਾਂਮਾਰੀ ਪ੍ਰਤੀ ਜਾਗਰੂਕਤਾ ਦਾ ਸੁਨੇਹਾ ਦੇ ਰਹੀਆਂ ਹਨ ਕਿ ਗਲਤ ਪ੍ਰਚਾਰ ਤੇ ਗਲਤ ਅਫਵਾਹਾਂ ਤੇ ਯਕੀਨ ਨਾ ਕਰਨ। ਇਹ ਕੁੱਝ ਕੁ ਸ਼ਰਾਰਤੀ ਅਨਸਰ ਜਿਵੇਂ ਕਿ ਇੱਕ ਚੈਨਨ ਦਾ ਐਂਕਰ ਝੂਠੇ ਇਲਜਾਮਾਂ ਨਾਲ ਮਿਹਨਤਕਸ ਵਰਕਰਾਂ ਨੂੰ ਬਦਨਾਮ ਕਰਨ ਦੀਆਂ ਕੌਝੀਆਂ ਚਾਲਾਂ ਹਨ। ਯੂਨੀਅਨ ਦੀਆਂ ਮੁੱਖ ਮੰਗਾਂ ਹਰਿਆਣਾ ਪੈਟਰਨ ਦੀ ਤਰਜ਼ ਤੇ ਫਿਕਸ ਮਾਸਿਕ ਭੱਤਾ ਦਿੱਤਾ ਜਾਵੇ, ਡੇਲੀਵੇਜ਼ ਕਾਮੇ ਐਲਾਨਿਆ ਜਾਵੇ, ਕੋਰੋਨਾ ਦਾ ਭੱਤਾ ਬਹਾਲ ਕੀਤਾ ਜਾਵ, ਘੱਟੋ-ਘੱਟ 15000/- ਰੁਪਏ ਤਨਖਾਹ ਦਿੱਤੀ ਜਾਵੇ, ਸਮਾਰਟ ਫੋਨ ਦਿੱਤੇ ਜਾਣ, ਇੰਨਸੈਟਿਵ ਅਤੇ ਟੂਰ ਮਨੀ ਵਿੱਚ ਵਾਧਾ ਕੀਤਾ ਜਾਵੇ।