ਸ਼ਹੀਦ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਅਤੇ ਪੁਸਤਕ ਰਿਲੀਜ਼

0
67

ਜਲੰਧਰ ਰਮੇਸ਼ ਭਗਤ
ੲਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸਾਹੀ ਬਸਤੀ ਸੇਖ ਵਿਖੇ ਲੇਖਕ ਗਿਆਨੀ ਰਣਧੀਰ ਸਿੰਘ ਸੰਭਲ ਜੀ ਦੁਆਰਾ ਲਿਖਿਤ ਅਤੇ ਸੰਤ ਸੁਖਦੀਪ ਸਿੰਘ ਜੀ ਰੰਧਾਵਾ ਮਸੰਦਾਂ ਦੁਆਰਾ ਪ੍ਰਕਾਸਤਿ ਪੁਸਤਕ “ਸਹੀਦ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ-ਜੀਵਨ ਅਤੇ ਸੰਘਰਸ“ ਰਿਲੀਜ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਹੋਏ ਸੰਖੇਪ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਗੁਰਦੁਆਰਾ ਸਹੀਦ ਬਾਬਾ ਬੀਰ ਸਿੰਘ ਜੀ ਰੰਧਾਵਾ ਮਸੰਦਾਂ ਦੇ ਮੁੱਖ ਸੰਚਾਲਕ ਸੰਤ ਸੁਖਦੀਪ ਸਿੰਘ, ਗੁਰਦੁਆਰਾ ਛੇਵੀਂ ਪਾਤਸਾਹੀ ਦੇ ਪ੍ਰਧਾਨ ਅਤੇ ਸਿਮਰਨ ਅਖਬਾਰ ਦੇ ਮੁੱਖ ਸੰਪਾਦਕ ਬੇਅੰਤ ਸਿੰਘ ਸਰਹੱਦੀ ਅਤੇ ਮਾਤਾ ਖੀਵੀ ਜੀ ਸਿੱਖ ਸੇਵਾ ਸੁਸਾਇਟੀ (ਯੂ. ਕੇ.-ਪੰਜਾਬ) ਦੇ ਸੂਬਾ ਪ੍ਰਧਾਨ ਸ ਕੁਲਵੰਤ ਸਿੰਘ ਨਿਹੰਗ ਸੁਸੋਭਿਤ ਸਨ। ਸਮਾਗਮ ਦੇ ਆਰੰਭ ਵਿਚ ਪ੍ਰੋਫੈਸਰ ਦਲਬੀਰ ਸਿੰਘ ਰਿਆੜ, ਗੀਤਕਾਰ ਹਰਭਜਨ ਸਿੰਘ ਨਾਹਲ, ਗੁਰਦੀਪ ਸਿੰਘ ਉਜਾਲਾ, ਅਤੇ ਮਾਸਟਰ ਮਹਿੰਦਰ ਸਿੰਘ ਅਨੇਜਾ ਨੇ ਆਪਣੀਆਂ ਰਚਨਾਵਾਂ ਪੇਸ ਕੀਤੀਆਂ। ਉਪਰੰਤ ਸਰਹੱਦੀ ਜੀ ਅਤੇ ਕੁਲਵੰਤ ਸਿੰਘ ਨਿਹੰਗ ਨੇ ਪੁਸਤਕ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਸਿੱਖ ਇਤਿਹਾਸ ਸਹੀਦਾਂ ਦੀਆਂ ਗਥਾਵਾਂ ਨਾਲ ਭਰਿਆ ਪਿਆ ਹੈ ਪਰ ਅਜੋਕੀ ਪੀੜ੍ਹੀ ਵਿੱਚ ਇਤਿਹਾਸ ਨੂੰ ਲਿੱਖਣ ਅਤੇ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ ਹੈ। ਸਰਹੱਦੀ ਜੀ ਨੇ ਗੁਰਦੁਆਰਾ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਅਤੇ ਲਿਖਾਰੀ ਗਿਆਨੀ ਰਣਧੀਰ ਸਿੰਘ ਸੰਭਲ ਜੀ ਸਲਾਘਾ ਕਰਦਿਆਂ ਕਿਹਾ ਕਿ ਉਹ ਵਿਦੇਸ ਵਿੱਚ ਰਹਿ ਕੇ ਵੀ ਹਮੇਸਾਂ ਇਸ ਅਸਥਾਨ ਨਾਲ ਜੁੜੇ ਰਹੇ ਹਨ ਅਤੇ ਅਣਗਿਣਤ ਇਤਿਹਾਸਕ ਪੁਸਤਕਾਂ ਲਿੱਖ ਕੇ ਸਾਹਿਤ ਦੀ ਸੇਵਾ ਕਰਦੇ ਰਹੇ ਹਨ। ਉਪਰੰਤ ਸੰਤ ਸੁਖਦੀਪ ਸਿੰਘ ਨੇ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ ਦੇ ਜੀਵਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਜੀਵਨ ਬੜਾ ਅਲੌਕਿਕ ਅਤੇ ਸੰਘਰਸਮਈ ਰਿਹਾ ਹੈ। ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ। ਸਮਾਗਮ ਵਿੱਚ ਸ ਗੁਰਪ੍ਰੀਤ ਸਿੰਘ ਮੁਜੱਸਮਾ ਅਤੇ ਸੰਗਤ ਰਾਮ ਨੇ ਵੀ ਆਪਣੇ ਵਿਚਾਰ ਰੱਖੇ, ਉਪਰੰਤ ਪੰਜਾਬੀ ਲਿਖਾਰੀ ਸਭਾ ਦੀ ਪ੍ਰਧਾਨ ਬੀਬੀ ਜਗਦੀਸ ਕੌਰ ਵਾਡੀਆ ਨੇ ਆਏ ਹੋਏ ਮਹਾਂਪੁਰਸਾਂ, ਕਵੀਆਂ ਅਤੇ ਵਿਦਵਾਨਾਂ ਦਾ ਧੰਨਵਾਦ ਕੀਤਾ। ਸੰਗਤ ਵਿੱਚ ਹੋਰਨਾਂ ਤੋਂ ਇਲਾਵਾ ਬਾਬਾ ਰਣਜੀਤ ਸਿੰਘ ਕਪੂਰਥਲਾ, ਸ ਗੁਰਪ੍ਰੀਤ ਸਿੰਘ ਮੁਜੱਸਮਾ, ਇੰਜੀਨੀਅਰ ਕਰਮਜੀਤ ਸਿੰਘ, ਇੰਜੀਨੀਅਰ ਮੁਖਵਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਸਰਾਫ, ਜਗਤਾਰ ਸਿੰਘ, ਤਰਲੋਕ ਸਿੰਘ ਤਲਵਾੜ, ਬਲਬੀਰ ਸਿੰਘ, ਗੁਰਬਚਨ ਸਿੰਘ (ਚਾਰੇ ਬੈਂਕਰ) ਬੀਬੀ ਰਜਿੰਦਰ ਕੌਰ, ਪ੍ਰਮਿੰਦਰ ਕੌਰ, ਦਵਿੰਦਰ ਕੌਰ ਅਨੇਜਾ, ਪਰਮਜੀਤ ਸਿੰਘ ਨੈਨਾ, ਦਲਬੀਰ ਸਾਹ ਚਿਸਤੀ, ਆਦਿ ਸਤਿਕਾਰਤ ਵਿਅਕਤੀ ਸੁਸੋਭਿਤ ਸਨ। ਸਮਾਪਤੀ ਉਪਰੰਤ ਚਾਹ ਮਠਿਆਈ ਦਾ ਲੰਗਰ ਵਰਤਾਇਆ ਗਿਆ।