ਬੀਬਾ ਬਾਦਲ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਚੰਡੀਗੜ ਲਈ ਕਾਫਲੇ ਦੀ ਕੀਤੀ ਅਗਵਾਈ

0
352
ਤਪਾ ਮੰਡੀ, ਵਿਸ਼ਵਜੀਤ ਸ਼ਰਮਾ

ਸਾਬਕਾ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ
ਚੰਡੀਗੜ ਲਈ ਕਾਫਲੇ ਦੀ ਅਗਵਾਈ ਕੀਤੀ। ਜਿੰਨਾ ਨੇ ਅਰਦਾਸ ਕਰਨ ਉਪਰੰਤ ਹਜਾਰਾਂ ਦੀ
ਗਿਣਤੀ ’ਚ ਇਕੱਠੇ ਵਰਕਰਾਂ ਦਾ ਕਾਫ਼ਲਾ ਚੰਡੀਗੜ ਨੂੰ ਰਵਾਨਾ ਕੀਤਾ। ਕਾਫ਼ਲੇ ਦੇ ਕੌਮੀ
ਮਾਰਗ ਐਨ.ਐਚ-7 ਤਪਾ ਵਿਖੇ ਪਹੰੁਚਣ ’ਤੇ ਗਿੱਦੜਵਾਹਾ ਦੇ ਇੰਚਾਰਜ਼ ਹਰਦੀਪ ਸਿੰਘ ਢਿੱਲੋਂ
ਦੀ ਅਗਵਾਈ ’ਤੇ ਨਿੱਘਾ ਸਵਾਗਤ ਕੀਤਾ ਗਿਆ, ਤਪਾ ਰਾਸਟਰੀ ਮਾਰਗ ’ਤੇ ਐਨ.ਐਚ-7 ਪਲਾਜ਼ਾ
’ਤੇ ਬੀਬਾ ਹਰਸਿਮਰਤ ਕੌਰ ਬਾਦਲ ਤੇ ਰਾਜ ਸਭਾ ਮੈਬਰ ਬਲਵਿੰਦਰ ਸਿੰਘ ਭੰੂਦੜ, ਰੋਜ਼ੀ
ਬਰਕੰਦੀ ਸ਼੍ਰ੍ਰੀ ਮੁਕਤਸਰ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦੇ ਵੱਡੀ ਗਿਣਤੀ ’ਚ ਸ਼ਾਮਿਲ
ਹੋਏ ਵਰਕਰਾਂ ਦਾ ਪਿਆਰ ਕਬੂਲਦੇ ਹੋਏ ਕੋਟਿ ਕੋਟਿ ਹੱਥ ਜੋੜਕੇ ਧੰਨਵਾਦ ਕਰਦਿਆਂ ਕਿਹਾ
ਕਿ ਸ਼੍ਰੋਮਣੀ ਅਕਾਲੀ ਦਲ ਦਾ ਇਕੋ ਨਾਅਰਾ, ਕਿਸਾਨ ,ਪਿਆਰਾ, ਕਿਸਾਨ ਪਿਆਰਾ। ਦੱਸਣਯੋਗ
ਹੈ ਕਿ ਰਾਸ਼ਟਰੀ ਮਾਰਗ ’ਤੇ ਕਾਫ਼ਲੇ ’ਚ ਹਜ਼ਾਰਾਂ ਦੀ ਗਿਣਤੀ ’ਚ ਗੱਡੀਆ ਸਨ ਅਤੇ ਵਰਕਰਾਂ
’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮਾਰਚ ’ਚ ਬੀਬਾ ਬਾਦਲ ਸਮੇਤ ਕਈ ਅਕਾਲੀ ਦਲ ਦੇ
ਚੋਟੀ ਦੇ ਆਗੂ ਇਕ ਕੈਂਟਰ ’ਚ ਮੌਜੂਦ ਸਨ।