ਤਹਿਸੀਲ ਬੰਗਾ ਦੇ ਸਮੂਹ ਪਟਵਾਰੀ ਹੋਣਗੇ ਇਕਾਂਤਵਾਸ

0
87

ਬੰਗਾ 14 ਸਤੰਬਰ (ਰਾਜ ਮਜਾਰੀ)- ਤਹਿਸੀਲ ਯੂਨੀਅਨ ਬੰਗਾ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਪਿਛਲੇ ਦਿਨੀਂ ਕੋਰੋਨਾ ਟੈਸਟ ਕਰਵਾਉਣ ਮੌਕੇ ਕੁਝ ਕੰਪਿਊਟਰ ਸਟਾਫ ਤੇ ਰੈਵੀਨਿਊ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਸੋ ਇਸਦੇ ਚਲਦਿਆਂ ਪਟਵਾਰੀ ਮਿਤੀ 18 ਸਤੰਬਰ ਤੱਕ ਆਪਣੇ ਘਰਾਂ ਅੰਦਰ ਹੀ ਇਕਾਂਤਵਾਸ ਹੋ ਕੇ ਰਹਿਣਗੇ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਪਟਵਾਰ ਵਰਕ ਸਟੇਸ਼ਨ ਨੂੰ ਸੈਨੇਟਾਈਜ਼ ਕਰਵਾਇਆ ਜਾਵੇ ਤੇ ਮਾਸਕ, ਸੈਨੇਟਾਈਜ਼ਰ ਮੁਹਈਆ ਕਰਵਾਏ ਜਾਣ ਤਾਂ ਜੋ ਕੋਵਿਡ 19 ਤੋਂ ਬਚਾਅ ਕੀਤਾ ਜਾਵੇ।