ਇਟਲੀ ਦੀ ਸਿਰਮੌਰ ਮਨੁੱਖਤਾਵਾਦੀ ਸੰਸਥਾ ‘ਵਰੱਲਡ ਫੂਡ ਪ੍ਰੋਗਰਾਮ’ ਨੇ ਜਿੱਤਿਆ ਨੋਬਲ ਸ਼ਾਂਤੀ ਪੁਰਸਕਾਰ

0
62

ਰੋਮ ਐਸ ਐਸ ਬਟਾਲਾ
ਅੱਜ ਪੂਰੀ ਦੁਨੀਆਂ ਜਿੱਥੇ ਨਿੱਤ ਨਵੀਆਂ ਨਵੀਆਂ ਕੁਦਰਤੀ ਆਫ਼ਤਾਂ ਨਾਲ ਲੜ੍ਹਨ ਲਈ ਸੰਘਰਸ਼ਸੀਲ ਹੈ ਉੱਥੇ ਹੀ ਭੁੱਖ ਨਾਲ ਲੜ੍ਹਨਾ ਵੱਧ ਤੋਂ ਵੱਡੀ ਲੜਾਈ ਮੰਨੀ ਜਾਂਦੀ ਹੈ ਤੇ ਇਸ ਭੁੱਖ ਉਪੱਰ ਜਿੱਤ ਪਾਉਣਾ ਬਹੁਤ ਔਖਾ ਹੈ ਪਰ ਇਸ ਦੇ ਬਾਵਜੂਦ ਦੁਨੀਆਂ ਵਿੱਚ ਕਈ ਅਨੇਕਾਂ ਅਜਿਹੀਆਂ ਸੰਸਥਾਵਾਂ ਹਨ ਜਿਹਨਾਂ ਦਾ ਮਕਸਦ ਹੀ ਭੁੱਖਮਰੀ ਨਾਲ ਮਰ ਰਹੇ ਇਨਸਾਨਾਂ ਨੂੰ ਬਚਾਉਣਾ ਅਤੇ ਮਨੁੱਖਤਾਵਾਦੀ ਗਤੀਵਿਧੀਆ ਨੂੰ ਪ੍ਰਚੰਡ ਕਰਨਾ ਹੈ।ਅਜਿਹੀ ਹੀ ਦੁਨੀਆਂ ਦੀ ਸਭ ਤੋਂ ਵੱਡੀ ਮਨੁੱਖਤਾਵਾਦੀ ਸੰਸਥਾ ਮੰਨੀ ਗਈ ਹੈ ਇਟਲੀ ਦੀ ਸਿਰਮੌਰ ਸੰਸਥਾ “ਵਰੱਲਡ ਫੂਡ ਪ੍ਰੋਗਰਾਮ“ਜਿਸ ਦੀ ਸਥਾਪਨਾ ਸੰਨ 1961 ਈ:ਵਿੱਚ ਰਾਜਧਾਨੀ ਰੋਮ ਵਿਖੇ ਹੋਈ ਤੇ ਇਸ ਸਮੇਂ ਇਸ ਸੰਸਥਾ ਦੇ 80 ਦੇਸ਼ਾਂ ਵਿੱਚ ਉਪ ਦਫ਼ਤਰ ਸਥਾਪਿਤ ਹੋ ਚੁੱਕੇ ਹਨ।ਇਹ ਸੰਸਥਾ ਇਨਸਾਨੀਅਤ ਦੇ ਭਲੇ ਹਿੱਤ ਤੇ ਮਨੁੱਖੀ ਜਿੰਦਗੀ ਭੋਜਨ ਦੀ ਬਿਹਤਰੀ ਲਈ ਦਿਨ-ਰਾਤ ਉਪਰਾਲੇ ਕਰਦੀ ਹੋਈ ਭੁੱਖਮਰੀ ਨਾਲ ਜੂਝ ਰਹੇ ਲੋਕਾਂ ਨੂੰ ਭੋਜਨ ਮੁੱਹਈਆ ਕਰ ਰਹੀ ਹੈ। ਸਾਲ 2019 ਵਿੱਚ “ਵਰੱਲਡ ਫੂਡ ਪ੍ਰੋਗਰਾਮ ਨੇ 88 ਦੇਸ਼ਾਂ ਦੇ 100 ਮਿਲੀਅਨ ਲੋਕਾਂ ਨੂੰ ਬਿਨ੍ਹਾਂ ਕਿਸੇ ਭੇਦ-ਭਾਵ ਭੋਜਨ ਮੁੱਹਈਆਂ ਕਰਦਿਆਂ ਸ਼ਾਂਤੀ ਦਾ ਸੁਨੇਹਾ ਦਿੱਤਾ। ਜਿਸ ਲਈ ਉਸ ਨੂੰ ਸਾਲ 2020 ਲਈ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਦਾ ਮਾਣ ਹਾਸਲ ਹੋਇਆ ਹੈ।ਜ਼ਿਕਰਯੋਗ ਹੈ ਨੋਬਲ ਸ਼ਾਂਤੀ ਪੁਰਸਕਾਰ ਸੰਨ 1901 ਵਿੱਚ ਪ੍ਰਸਿੱਧ ਸਮਾਜ ਸੇਵਕ ਹੈਨਰੀ ਡੂਨੈਂਟ ਨੂੰ ਮਿਲਿਆ ਸੀ।