ਗੁਰਬਾਣੀ ਵਿਗਾੜ ਕੇ ਬੋਲਣ ਦੇ ਦੋਸ਼ ’ਚ ਅਨੁਪਮ ਖੇਰ ਨੂੰ ਨੋਟਿਸ, ਸ਼੍ਰੋਮਣੀ ਕਮੇਟੀ, ਕਾਂਗਰਸ ਵੱਲੋਂ ਨਿੰਦਾ

0
117

ਨਵੀਂ ਦਿੱਲੀ – ਮਨਪ੍ਰੀਤ ਸਿੰਘ ਖਾਲਸਾ
ਦਿੱਲੀ ਗੁਰੂਦੁਆਰਾ ਕਮੇਟੀ ਨੇ ਅਨੁਪਮ ਖੇਰ ਨੂੰ ਆਪਣੇ ਟਵੀਟ ਲਈ, ਦਿੱਲੀ ਗੁਰੂਦੁਆਰਾ ਕਮੇਟੀ ਦੇ ਘੱਟ ਗਿਣਤੀ ਵਿੰਗ ਦੇ ਚੇਅਰਮੈਨ, ਜਸਵਿੰਦਰ ਸਿੰਘ ਜੌਲੀ ਰਾਹੀਂ ਕਾਨੂੰਨੀ ਨੋਟਿਸ ਭੇਜਿਆ ਹੈ, ਜਿਥੇ ਉਸਨੇ ਸਿੱਖ ਪੰਥ ਦੇ ਧਾਰਮਿਕ ਨਾਅਰੇ ਸਵਾ ਲੱਖ ਸੇ ਏਕ ਲੜਾਉਂ ਨੂੰ ਬਦਲ ਕੇ‘‘ ਸਵਾ ਲਾਖ ਸੇ ਏਕ ਭਿੜਾਉਂ ਲਿਖਿਆ ਹੈ। ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਦੁਆਰਾ ਭੇਜੇ ਗਏ ਕਾਨੂੰਨੀ ਨੋਟਿਸ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਸਿੱਖ ਧਰਮ ਵਿਚ ਧਾਰਮਿਕ ਨਾਅਰੇ ਨੂੰ ਗੁਰੂ ਗੋਬਿੰਦ ਸਿੰਘ
ਸਾਹਿਬ ਦੀ ਮਹਾਨਤਾ ਦੇ ਪ੍ਰਤੀਕ ਵਜੋਂ ਅਤੇ ਮਹਾਨ ਸਿੱਖ ਯੋਧਿਆਂ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਦਰਸਾਉਂਦੇ ਹਨ। ਐਡਵੋਕੇਟ ਹੋਰਾ ਨੇ ਨੋਟਿਸ ਵਿਚ ਇਹ ਵੀ ਦੱਸਿਆ ਹੈ ਕਿ ਰਾਜਨੀਤਿਕ ਉਦੇਸ਼ਾਂ ਲਈ ਧਾਰਮਿਕ ਨਾਅਰਿਆਂ ਜਾਂ ਚਿੰਨ੍ਹਾਂ ਦੀ ਵਰਤੋਂ ਕਰਨਾ ਇਕ ਅਣਉਚਿਤ ਕਾਰਜ ਹੈ ਜਿਸ ਦਾ ਸਾਰਿਆਂ ਨੂੰ ਅਪਣੇ ਧਿਆਨ ਵਿਚ ਰਖਣਾ ਚਾਹੀਦਾ ਹੈ। ਕਮੇਟੀ ਵਲੋਂ ਭੇਜੇ ਗਏ ਨੋਟਿਸ ਵਿੱਚ ਸ੍ਰੀ ਖੇਰ ਨੂੰ ਮੁਆਫੀ ਮੰਗਣ ਲਈ ਕਿਹਾ ਗਿਆ ਹੈ। ਜੌਲੀ ਨੇ ਅਨੁਪਮ ਖੇਰ ਨੂੰ ਧਾਰਮਿਕ ਨਾਅਰੇ ਨੂੰ ਗਲਤ ਕਰਨ ਲਈ ਹੱਥ ਲਿਖਤ ਮੁਆਫੀ ਮੰਗਣ ਲਈ ਕਿਹਾ ਹੈ।