ਗੁਰੂ ਕਾਸ਼ੀ ਸਾਹਿਤ ਸਭਾ ਦੀ ‘ਸਤਾਰਵੀਂ’ ਵਰ੍ਹੇਗੰਢ ’ਤੇ ‘ਅਠਾਰਵੀਂ’ ਪੁਸਤਕ ਲੋਕ ਅਰਪਣ

0
64

ਤਲਵੰਡੀ ਸਾਬੋ ਸਿੱਧੂ
ਗੁਰੂ ਕਾਸ਼ੀ ਸਾਹਿਤ ਸਭਾ ਰਜਿ: ਤਲਵੰਡੀ ਸਾਬੋ ਦੀ ’ਸਤਾਰਵੀਂ’ ਵਰ੍ਹੇਗੰਢ ਮੌਕੇ ਹਰਗੋਬਿੰਦ ਸ਼ੇਖਪੁਰੀਆ ਦੀ ’ਅਠਾਰਵੀਂ’ ਪੁਸਤਕ *ਵਿਦਾਇਗੀ ਤੇ ਵਿਸ਼ੇਸ਼-ਮੈਂ ਕੀ ਹਾਂ?* ਲੋਕ ਅਰਪਣ ਕੀਤੀ ਜੋ ਕਿ ਬਵੰਜਾ ਵੱਖ ਵੱਖ ਖੇਤਰ ਦੀਆਂ ਸ਼ਖ਼ਸੀਅਤਾਂ ਨੂੰ ਭੇਂਟ ਕੀਤੀ ਗਈ। ਸਿਹਤ ਵਿਭਾਗ ਪੰਜਾਬ ਵਿੱਚ ਸੈਂਤੀ ਅਠੱਤੀ ਸਾਲ ਸੇਵਾਵਾਂ ਦੇਣ ਤੋਂ ਬਾਅਦ ਸੀਨੀਅਰ ਫਾਰਮੇਸੀ ਅਫਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਰਗੋਬਿੰਦ ਸਿੰਘ ਸ਼ੇਖਪੁਰੀਆ ਦੀ ਵਿਦਾਇਗੀ ’ਤੇ ਵਿਸ਼ੇਸ਼ ਸਨਮਾਨ ਸਮਾਰੋਹ ਸਾਹਿਤਕ ਅਤੇ ਸੱਭਿਆਚਾਰਕ ਸਮਾਗਮ ਦੇ ਤੌਰ ਤੇ ਮਨਾਇਆ ਗਿਆ ਜਿਸ ਵਿੱਚ ਮਾਲਵਾ ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ ਵੱਲੋਂ ਪ੍ਰਧਾਨ ਦਰਸ਼ਨ ਸਿੰਘ ਪ੍ਰੀਤੀਮਾਨ ਨੇ ਉਨ੍ਹਾਂ ਬਾਰੇ ਕਾਵਿ ਰੇਖਾ ਚਿੱਤਰ ਪੜ੍ਹਦਿਆਂ ਉਨ੍ਹਾਂ ਨੂੰ ’ਬਾਬੂ ਰਜਬ ਅਲੀ ਐਵਾਰਡ’ ਨਾਲ ਸਨਮਾਨਿਤ ਕੀਤਾ। ਦਮਦਮਾ ਸਾਹਿਬ ਸਾਹਿਤ ਸਭਾ ਦੇ ਸਰਪ੍ਰਸਤ ਸੁਖਮੰਦਿਰ ਭਾਗੀਬਾਂਦਰ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਕਥਾਵਾਚਕ ਗਿਆਨੀ ਜਗਤਾਰ ਸਿੰਘ ਕੀਰਤਪੁਰੀ ਨੇ ਸ਼ੇਖਪੁਰਿਆ ਦੇ ਧਾਰਮਿਕ ਸਾਹਿਤ ਬਾਰੇ ਚਾਨਣਾ ਪਾਇਆ। ਇਸ ਸਮਾਗਮ ਵਿੱਚ ਸਭਾ ਦੇ ਸਰਪ੍ਰਸਤ ਚੇਤਾ ਸਿੰਘ ਮਹਿਰਮੀਆਂ, ਸਰਗੁਣ ਸਕੂਲ ਤਲਵੰਡੀ ਸਾਬੋ ਦੀ ਪਿ੍ਰੰਸੀਪਲ ਨਿਰਮਲ ਕੌਰ, ਗੁਰਦੀਪ ਸਿੰਘ ਨੌਰੰਗ, ਨੰਬਰਦਾਰ ਗੁਰਦੇਵ ਸਿੰਘ ਡੋਡ, ਗੁਰਚਰਨ ਸਿੰਘ ਗਿੱਲ, ਗੋਬਿੰਦ ਆਰਗੇਨਾਈਜ਼ੇਸ਼ਨਜ ਰਜਿ: ਦਮਦਮਾ ਸਾਹਿਬ ਦੇ ਸਰਪ੍ਰਸਤ ਚੌਧਰੀ ਰਘਵੀਰ ਸਿੰਘ ਤੇ ਮੈਂਬਰ ਚੌਧਰੀ ਵਿਜੇ ਪਾਲ ਸਿੰਘ, ਵਿੱਤ ਸਕੱਤਰ ਬਲਵਿੰਦਰ ਕੌਰ, ਸੁਖਦੇਵ ਸਿੰਘ ਚੱਠਾ, ਸਹਾਰਾ ਕਲੱਬ ਦੇ ਸਕੱਤਰ ਬਰਿੰਦਰਪਾਲ ਮਹੇਸ਼ਵਰੀ, ਅਕਰਮ ਮੁਹੰਮਦ, ਪਾਲੀ, ਗੋਰਾ ਪੰਡਿਤ, ਦੇਵ ਰਾਜ ਸ਼ਰਮਾ, ਕੰਪਿਊਟਰ ਕਿੰਗਡਮ ਤੋਂ ਮਨਦੀਪ ਸਿੰਘ ਜੱਸਲ,ਮਾ. ਅਸ਼ਵਨੀ ਕੁਮਾਰ ਤੇ ਫਰਾਜ਼ ਸ਼ਰਮਾ,ਅਕਾਲੀ ਆਗੂ ਬੀਬੀ ਜਸਵੀਰ ਕੌਰ, ਪਾਲ ਕੌਰ, ਬਿੰਦਰ ਕੌਰ, ਕਿ੍ਰਸ਼ਨਾ ਦੇਵੀ, ਮਨਦੀਪ ਕੌਰ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤਲਵੰਡੀ ਸਾਬੋ ਦੇ ਪ੍ਰਧਾਨ ਡਾ. ਗੁਰਮੇਲ ਘਈ,ਦਮਦਮਾ ਸਾਹਿਬ ਪ੍ਰੈੱਸ ਕਲੱਬ ਪ੍ਰਧਾਨ ਰਣਜੀਤ ਸਿੰਘ ਰਾਜੂ ਹਾਜਿਰ ਸਨ।