ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੀ ਜਮੀਨ ਤੇ ਕਾਬਜ ਨਹੀਂ ਹੋਣ ਦਿਆਂਗੇ

0
331
ਬੁਢਲਾਡਾ : ਦਵਿੰਦਰ ਸਿੰਘ ਕੋਹਲੀ
ਅੱਜ ਖੇਤੀਬਾੜੀ ਅਤੇ ਦੇਸ਼ ਵਿਰੋਧੀ ਕਾਲੇ ਕਨੂੰਨਾ ਖਿਲਾਫ 31 ਕਿਸਾਨ ਜਥੇਬੰਦੀਆਂ ਵਲੋਂ ਆਰੰਭੇ ਸੰਘਰਸ਼ ਤਹਿਤ ਚੱਲ ਰਿਹਾ ਲੜੀਵਾਰ ਧਰਨਾ ਰਲਾਇੰਸ ਪੰਪ ਬੁਢਲਾਡਾ ਅੱਗੇ ਜਾਰੀ ਰਿਹਾ ਇਸ ਮੌਕੇ ਬੋਲਦਿਆਂ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਦੀ ਸਰਕਾਰ ਖੇਤੀ ਨੂੰ ਬਰਬਾਦ ਕਰਨ ਵਾਲੇ ਅਤੇ ਦੇਸ਼ ਨੂੰ ਮੁੜ ਗੁਲਾਮੀ ਵੱਲ ਧੱਕਣ ਵਾਲੇ ਕਾਲੇ ਕਨੂੰਨਾ ਨੂੰ ਲਾਗੂ ਕਰਕੇ ਦੇਸ਼ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ ਆਗੂਆਂ ਨੇ ਕਿਹਾ ਕਿ ਸਾਡੇ ਦੇਸ਼ ਦੀ ਮੁੱਖ ਆਰਥਿਕਤਾ ਖੇਤੀਬਾੜੀ ਸੈਕਟਰ ਤੇ ਟਿਕੀ ਹੋਈ ਹੈ ਅਤੇ ਕੇਂਦਰ ਸਰਕਾਰ ਦੇਸ਼ ਦੇ ਖੇਤਾ ਅਤੇ ਇਨ੍ਹਾਂ ਦੀ ਪੈਦਾਵਾਰ ਤੇ ਅੰਬਾਨੀਆ ਅੰਡਾਨੀਆ ਦਾ ਕਬਜਾ ਕਰਵਾਉਣਾ ਚਾਹੁੰਦੀ ਹੈ। ਜਿਸਨੂੰ ਦੇਸ਼ ਦੇ ਕਿਸਾਨ ਮਜਦੂਰ ਅਤੇ ਲੋਕ ਬਰਦਾਸ਼ਤ ਨਹੀਂ ਕਰਨਗੇ ਆਗੂਆਂ ਨੇ ਕਿਹਾ ਕਿ ਦੇਸ਼ ਚ ਸਰਕਾਰ ਸਵਾਮੀਨਾਥਨ ਕਮਿਸ਼ਨ ਦੀ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਬਿਜਾਏ ਖੇਤੀ ਜਿਨਸਾਂ ਨੂੰ ਕੌਡੀਆਂ ਦੇ ਭਾਅ ਰੌਲਣ ਲਈ ਰਾਹ ਖੋਲ੍ਹ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੀ ਕਿਸਾਨ ਲਹਿਰ ਦਾ ਇਤਿਹਾਸ ਸ਼ਾਨਾਮੱਤਾ ਅਤੇ ਕੁਰਬਾਨੀਆਂ ਭਰਿਆ ਹੋਇਆ ਹੈ ਅਤੇ ਕਿਸਾਨ ਦੋਖੀ ਹਾਕਮਾਂ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ ਹੈ।ਅੱਜ ਮੋਦੀ ਸਰਕਾਰ ਨੂੰ ਸਿਰਫ ਕਾਰਪੋਰੇਟ ਘਰਾਣੇ ਹੀ ਚਲਾ ਰਹੇ ਹਨ ਤੇ ਮੋਦੀ ਇੱਕ ਕਰਿੰਦੇ ਦੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਲਈ ਦੇਸ਼ ਭਗਤਾਂ ਵੱਲੋਂ ਕੁਰਬਾਨੀਆਂ ਦੇ ਕੇ ਹੋਦ ਵਿਚ ਲਿਆਦੇ ਕਾਨੂੰਨਾਂ ਨੂੰ ਇੱਕ ਇੱਕ ਕਰਕੇ ਖਤਮ ਕਰ ਰਿਹਾ ਹੈ। ਜਿਸਦੇ ਰੋਸ ਵਜੋ ਕਾਰਪੋਰੇਟ ਘਰਾਣਿਆਂ ਲਈ ਕਨੂੰਨ ਬਣਾਉਣ ਵਾਲੀ ਮੋਦੀ ਸਰਕਾਰ ਤੇ ਇਸਦੇ ਵਰਕਰਾਂ ਤੇ ਸਹਿਯੋਗੀਆਂ ਦਾ ਸਮੂੰਹਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਇਹ ਬਾਈਕਾਟ ਤੇ ਸੰਘਰਸ਼ ਉਨ੍ਹਾਂ ਸਮਾਂ ਜਾਰੀ ਰੱਖਿਆ ਜਾਵੇਗਾ ਜਦੋ ਤੱਕ ਇਹ ਕਿਸਾਨਾਂ ਦੀ ਮੌਤ ਦੇ ਵਾਰੰਟ ਵਾਲੇ ਕਾਲੇ ਕਨੂੰਨਾ ਨੂੰ ਰੱਦ ਨਹੀਂ ਕੀਤਾ ਜਾਦਾ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਸਿਰ ਧੜ ਦੀ ਬਾਜੀ ਲਾਉਣ ਲਈ ਤਿਆਰ ਬਰ ਤਿਆਰ ਹਨ ਇਸ ਸਮੇਂ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਬਲਾਕ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਅਹਿਮਦਪੁਰ ਬਲਦੇਵ ਸਿੰਘ ਪਿਪਲੀਆ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਦਿਲਬਾਗ ਸਿੰਘ ਗੱਗੀ ਕਲੀਪੁਰ ਆਲ ਇੰਡੀਆ ਕਿਸਾਨ ਸਭਾ ਦੇ ਆਗੂ ਸਵਰਨਜੀਤ ਸਿੰਘ ਦਲਿਓ ਆਦਿ ਆਗੂ ਹਾਜ਼ਰ ਸਨ ਇਸ ਮੌਕੇ ਇਨਕਲਾਬੀ ਗੀਤ ਸੁਖਬੀਰ ਸਿੰਘ ਖਾਰਾ ਅਤੇ ਆਜ਼ਾਦ ਰੰਗ ਮੰਚ ਬਰਨਾਲਾ ਦੇ ਨਿਰਦੇਸ਼ਕ ਰਣਜੀਤ ਸਿੰਘ ਚੌਹਾਨ ਦੀ ਅਗਵਾਈ ਹੇਠ ਨੁੱਕੜ ਨਾਟਕ ਲੌਕਡਾਉਨ ਖੇਡਿਆ ਗਿਆ।