6ਵੇਂ ਪੇ ਕਮਿਸ਼ਨ ਖਿਲਾਫ ਰੋਸ ਮੁਜਾਹਰਾ

1 / 1

1.

ਨਕੋਦਰ  ਭੁਪਿੰਦਰ ਅਜੀਤ ਸਿੰਘ
ਸਥਾਨਕ ਨਗਰ ਕੌਂਸਲ ਨਕੋਦਰ ‘ਚੋਂ ਰਿਟਾਇਰ ਹੋਏ ਕਰਮਚਾਰੀਆਂ ਵੱਲੋਂ “ ਦੀ ਮਿਓੁਂਸ਼੍ਪਲ ਰਿਟਾਇਰਡ ਇੰਪਲਾਈਜ ਯੂਨੀਅਨ ਦੀ ਇੱਕ ਵਿਸੇਸ ਮੀਟਿੰਗ 19 ਜੁਲਾਈ 2021 ਨੂੰ ਯੂਨੀਅਨ ਦੇ ਪ੍ਰਧਾਨ ਨਰਿੰਦਰ ਸਰਮਾ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਨਕੋਦਰ ਦੇ ਦਫਤਰ ਵਿੱਖੇ ਹੋਈ, ਇਸ ਮੀਟਿੰਗ ‘ਚ ਪੰਜਾਬ ਦੀ ਸੂਬਾ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਰਿਟਾਇਰਡ/ ਮੌਜੂਦਾ ਕੰਮ ਕਰ ਰਹੇ ਕਰਮਚਾਰੀਆਂ ਤੇ ਜੋ ਛੇਵੇਂ -ਪੇ ਕਮਿਸਨ ਦੀ ਰਿਪੋਰਟ ਥੋਪੀ ਗਈ ਉਸਨੂੰ ਸਿਰੇ ਤੋਂ ਨਕਾਰਦੇ ਹੋਏ ਰੋਸ ਮੁਜਾਹਰਾ ਕੀਤਾ ਗਿਆ, ਇਸ ਰੋਸ ਮੁਜਾਹਰੇ ‘ ਚ ਯੂਨੀਅਨ ਦੇ ਅਲੱਗ ਅਹੁੱਦੇਦਾਰਾਂ ਨੇ ਅਪਣੇ ਸੰਬੋਧਨ ਕਰਦਿਆਂ ਪੰਜਾਬ ਦੀ ਕੈਪਟਨ ਸਰਕਾਰ ਨੂੰ ਕੋਸਦਿਆਂ  ਕਿਹਾ,ਕਿ ਸਰਕਾਰ ਨੇ 2017 ਦੀਆਂ ਚੋਣਾਂ ‘ਚ ਸਮੂਹ ਵਰਗ ਦੇ ਮੁਲਾਜਮਾਂ ਨਾਲ ਵਾਅਦਾ ਕੀਤਾ ਸੀ, ਕਿ ਜੇਕਰ ਸੂਬੇ ‘ਚ ਕਾਂਗਰਸ ਦੀ ਸਰਕਾਰ ਸੱਤਾ ਪ੍ਰਾਪਤ ਕਰ ਲੈੰਦੀ ਹੈ, ਤਾਂ ਮੁਲਾਜਮਾ ਨੂੰ ਪਹਿਲ ਦੇ ਆਧਾਰ ਤੇ ਛੇਵਾਂ ਪੇ ਕਮਿਸਨ ਦੇ ਦਿੱਤਾ ਜਾਵੇਗਾ। ਪਰ ਅਫਸੋਸ ਸੂਬਾ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ 4 ਸਾਲ ਦਾ ਤਕਰੀਬਨ ਅਰਸਾ ਬੀਤ ਜਾਣ ਤੇ ਜੋ ਛੇਵਾਂ ਪੇ- ਕਮਿਸਨ ਮੁਲਾਜਮਾਂ ਨੂੰ ਦੇਣ ਦਾ ਅੇੈਲਾਨ ਕੀਤਾ ਉਹ ਸਰਾਸਰ ਧੋਖਾ ਅਤੇ ਨਿੰਦਿਆ ਯੋਗ ਹੈ, ਅਤੇ ਸਮੁੱਚੇ ਪੰਜਾਬ ਦੇ ਅਲੱਗ ਅਲੱਗ ਮਹਿਕਮਿਆਂ ਦੇ ਮੁਲਾਜਮ ਇਸ ਫੈਸਲੇ ਤੋਂ ਸੰਤੁਸਟ ਨਹੀਂ ਹਨ, ਅਤੇ ਰੋਜਾਨਾ ਹੀ ਪੰਜਾਬ ਸਰਕਾਰ ਦੇ ਖਿਲਾਫ ਛੇਵੇਂ ਪੇ-ਕਮਿਸਨ ਦੀ ਰਿਪੋਰਟ ਨੂੰ ਲੈਕੇ ਰੋਸ ਮੁਜਾਹਰੇ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਤ ਮੰਤਰੀ ਦੇ ਕੰਨਾਂ ਤੱਕ ਸਾਇਦ ਮੁਲਾਜਮ ਵਰਗ ਦੀ ਆਵਾਜ ਨਹੀਂ ਪਹੁੰਚ ਰਹੀ ਜਾਪਦੀ ਆਖਿਰ ‘ਚ ਰਿਟਾਇਰ ਨਗਰ ਕੌਂਸਲ ਨਕੋਦਰ ਦੇ ਮੁਲਾਜਮਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ, ਕਿ ਜੇਕਰ ਸਰਕਾਰ ਨੇ ਇਸ ਛੇਵੇਂ ਪੇ-ਕਮਿਸਨ ਦੀ ਰਿਪੋਰਟ ਨੂੰ ਸੋਧਕੇ ਪਹਿਲ ਦੇ ਆਧਾਰ ਤੇ ਲਾਗੂ ਨਾ ਕੀਤਾ ਤਾਂ ਪੰਜਾਬ ਭਰ ਦੀਆਂ  ਨਗਰ ਕੌਂਸਲਾਂ ਦੇ ਰਿਟਾਇਰਡ/ ਮੋਜੂਦਾ ਕੰਮ ਕਰ ਰਹੇ ਮੁਲਾਜਮ ਸਰਕਾਰ ਦੇ ਖਿਲਾਫ ਅਗਲੀ ਰਣਨੀਤੀ ਬਣਾਕੇ ਸਰਕਾਰ ਨੂੰ ਘੇਰਨ ‘‘ਚ ਗੁਰੇਜ ਨਹੀਂ ਕਰਨਗੇ ਅਤੇ 2022 ‘ਚ ਹੋਣ ਜਾ ਰਹੀਆਂ ਚੋਣਾਂ ‘ਚ ਸਰਕਾਰ ਦਾ ਡੱਟਕੇ ਵਿਰੋਧ ਕਰਨਗੇ। ਇਸ ਮੌਕੇ ਤੇ “ ਦੀ ਮਿਓੁਂਸ਼ਪਲ ਰਿਟਾਇਰਡ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਨਰਿੰਦਰ ਸਰਮਾ ਤੋਂ ਇਲਾਵਾ ਰਜਿੰਦਰ ਪਾਲ ਕਾਲੀਆ, ਅਸਵਨੀ ਪੁਰੀ, ਸੁਸ਼ੀਲ ਕੁਮਾਰ, ਪ੍ਰਦੀਪ ਕੁਮਾਰ ( ਨੀਲਾ ) ਰਿਟਾਇਰ ਇੰਸਪੈਕਟਰ, ਅਸਵਨੀ ਧੀਰ, ਰੇਸ਼ਮ ਸਿੰਘ, ਹੰਸ਼ ਰਾਜ ਭਗਤ, ਮਦਨ ਲਾਲ ਚੁੰਬਰ,ਗੁਰਸੇਵਕ ਸਿੰਘ, ਰੋਸ਼ਨ ਲਾਲ ਭਗਤ (), ਪਲਵਿੰਦਰ ਧੀਰ, ਰੋਸ਼ਨ ਲਾਲ ਭਗਤ (  ), ਪ੍ਰਦੀਪ ਧੀਰ,  ਨਿਰਦੋਸ ਭਟਾਰਾ, ਅਸੋਕ ਕੁਮਾਰ, ਜਤਿੰਦਰ ਕਪੂਰ, ਕਮਲ, ਰਮੇਸ਼ ਕੁਮਾਰ ( ਮੇਸ਼ਾ ), ਆਦਿ ਹਾਜਰ ਸਨ।