50 ਤੋਲੇ ਸੋਨਾ, 2 ਲੱਖ ਦੀ ਨਗਦੀ ਅਤੇ 2000 ਡਾਲਰ ਚੋਰੀ

0
168

ਮੁੱਲਾਂਪੁਰ ਦਾਖਾ ਰਾਹੁਲ ਗਰੋਵਰ
ਸਥਾਨਕ ਕਸਬੇ ਦੇ ਰਵਿਦਾਸ ਨਗਰ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਇੱਕ ਪ੍ਰਵਾਸੀ ਭਾਰਤੀ ਦੇ ਘਰੋਂ 50 ਤੋਲੇ ਸੋਨੇ ਦੇ ਗਹਿਣੇ, 2 ਲੱਖ ਰੁਪਏ ਦੀ ਨਗਦੀ ਅਤੇ 2000 ਡਾਲਰ ਚੋਰੀ ਕਰ ਲਏ ਹਨ। ਇਸਦੀ ਸੂਚਨਾਂ ਦਾਖਾ ਪੁਲਿਸ ਨੂੰ ਦਿੱਤੀ ਗਈ। ਬੰਦ ਪਏ ਇਸ ਘਰ ਦੇ ਮੁੱਖ ਦਰਵਾਜਾ ਅਤੇ ਅੰਦਰ ਬਣੇ ਮੰਦਿਰ ਦੀ ਸੇਵਾ ਸੰਭਾਲ ਦੀ ਚਾਬੀ ਬਬਲੀ ਪਤਨੀ ਪੱਪੂ ਨੂੰ ਦਿੱਤੀ ਹੋਈ ਹੈ, ਜਿਹੜੀ ਕਿ ਰੋਜਾਨਾਂ ਉੱਥੇ ਆਉਦੀ ਜਾਂਦੀ ਰਹਿੰਦੀ ਹੈ, ਪਰ ਰਾਤ ਦੇ ਸਮੇਂ ਇਸ ਘਰ ਅੰਦਰ ਕੋਈ ਨਹੀਂ ਰਹਿੰਦਾ, ਬੀਤੀ ਰਾਤ ਚੋਰਾਂ ਨੇ ਉਕਤ ਘਰ ਨੂੰ ਨਿਸ਼ਾਨਾ ਬਣਾਉਦਿਆ ਘਰ ਅੰਦਰ ਪਿਆ ਵੱਡੀ ਮਾਤਰਾ ਵਿੱਚ ਸੋਨਾ, ਲੱਖਾ ਦੀ ਨਗਦੀ ਅਤੇ ਹਜਾਰਾਂ ਡਾਲਰ ਵਿਦੇਸ਼ੀ ਕਰੰਸੀ ਚੋਰੀ ਕਰਕੇ ਫਰਾਰ ਹੋ ਗਏ। ਸਵੇਰ ਦੇ ਸਮੇਂ ਜਦੋਂ ਬਬਲੀ ਸਫਾਈ ਕਰਨ ਪੁੱਜੀ ਤਾਂ ਘਰ ਦੇ ਤਾਲੇ ਟੁੱਟੇ ਅਤੇ ਅੰਦਰ ਫਰੋਲਾ ਫਰਾਲੀ ਦੇਖ ਕੇ ਉਸਦੇ ਹੋਸ਼ ਉਡ ਗਏ ਜਿਸਦੀ ਜਾਣਕਾਰੀ ਉਸਨੇ ਕੈਨੇਡਾ ਨਿਵਾਸੀ ਐਨ.ਆਰ.ਆਈ ਸੋਹਣ ਲਾਲ ਬੰਗੜ ਪੁੱਤਰ ਰੁਲਦਾ ਰਾਮ ਕਨੇਡਾ ਦੀ ਨਵਾਂ ਸ਼ਹਿਰ ਦੇ ਪਿੰਡ ਸਰਹਾਲ ਕਾਜੀਆ ਵਿਖੇ ਵਿਆਹੀ ਪੱੁਤਰੀ ਮਹਿੰਦਰ ਕੌਰ ਨੂੰ ਦਿੱਤੀ ਜਿਸਨੇ ਆਪਣੇ ਪੇਕੇ ਘਰ ਮੰਡੀਂ ਮੁੱਲਾਂਪੁਰ ਦਾਖਾ ਵਿਖੇ ਉਕਤ ਘਰ ਆ ਕੇ ਮੌਕਾ ਦੇਖਿਆ ਤੇ ਪੁਲਿਸ ਨੂੰ ਸੂਚਿਤ ਕੀਤਾ। ਚੋਰੀ ਦੀ ਘਟਨਾਂ ਸਥਾਨ ’ਤੇ ਏ.ਐਸ.ਆਈ ਜਗਦੀਸ਼ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ ਵਾਰਦਾਤ ਦਾ ਜਾਇਜਾ ਲੈਣ ਉੁਪਰੰਤ ਸਾਰੀ ਜਾਣਕਾਰੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਤਾਂ ਚੋਰੀ ਦਾ ਖੋਜ ਖੁਰਾ ਲੱਭਣ ਲਈ ਸੂਹੀਆ ਕੁੱਤੇ ਅਤੇ ਫਿੰਗਰ ਪਿ੍ਰੰਟ ਮਾਹਰਾਂ ਦੀ ਟੀਮ ਬੁਲਾਈ ਗਈ। ਜਿਨ੍ਹਾਂ ਚੋਰਾਂ ਦੀ ਪੈੜ ਨੱਪਣ ਲਈ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ। ਏ.ਐਸ.ਆਈ ਜਗਦੀਸ਼ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖਿਲਾਫ ਥਾਣਾ ਦਾਖਾ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ।