324 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਕਾਬੂ

0
96

ਗਿੱਦੜਬਾਹਾ ਗੋਬਿੰਦ ਗੁਪਤਾ
ਥਾਣਾ ਗਿੱਦੜਬਾਹਾ ਪੁਲੀਸ ਨੇ ਗਿੱਦੜਬਾਹਾ ਵਾਸੀ ਪਿਓ-ਪੱੁਤਰ ਨੂੰ 324 ਬੋਤਲਾਂ ਨਜ਼ਾਇਜ਼ ਸ਼ਰਾਬ ਅਤੇ ਸ਼ਾਰਬ ਦੀ ਵੱਟਤ ਦੇ 2 ਲੱਖ 10 ਹਜਾਰ ਰੁਪਏ ਸਮੇਤ ਗਿ੍ਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਦੌਰਾਨੇ ਗਸ਼ਤ ਹੁਸਨਰ ਚੌਂਕ ਵਿਖੇ ਮੌਜੂਦ ਸੀ ਤਾਂ ਇਕ ਫਾਰਚੂਨਰ ਗੱਡੀ ਨੰਬਰ ਪੀ.ਬੀ.60 ਸੀ-0345 ਜਿਸ ਨੂੰ ਰਘੁਬੀਰ ਸਿੰਘ ਨਾਮਕ ਵਿਅਕਤੀ ਚਲਾ ਰਿਹਾ ਸੀ ਅਤੇ ਨਾਲ ਦੀ ਸੀਟ ਤੇ ਉਸ ਦਾ ਪਿਤਾ ਤਰਸੇਮ ਸਿੰਘ ਬੈਠਾ ਸੀ, ਗੱਡੀ ਨੂੰ ਰੋਕ ਕੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 27 ਪੇਟੀਆਂ ਕੱੁਲ 324 ਬੋਤਲਾਂ 750 ਮਿਲੀ. ਪ੍ਰਤੀ ਬੋਤਲ ਫਸਟ ਚੁਆਇਸ ਹਰਿਆਣਾ ਮਾਰਕਾ ਬਰਾਮਦ ਕੀਤੀ। ਦੋਨਾਂ ਦੀ ਤਲਾਸ਼ੀ ਲੈਣ ਤੇ ਰਘੁਬੀਰ ਸਿੰਘ ਦੇ ਜੇਬ ਵਿੱਚੋਂ ਸ਼ਰਾਬ ਦੀ ਵੱਟਤ ਦੇ 1 ਲੱਖ 10 ਹਜ਼ਾਰ ਰੁਪਏ ਅਤੇ ਤਰਸੇਮ ਸਿੰਘ ਦੀ ਜੇਬ ਵਿੱਚ ਸ਼ਾਰਬ ਦੀ ਵੱਟਤ ਦੇ 1 ਲੱਖ ਰੁਪਏ ਬਰਾਮਦ ਹੋਏ। ਜਿਨਾਂ ਵਿਰੱੁਧ ਐਕਸਾਈਜ਼ ਐਕਟ ਦੀਆਂ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।