30ਵਾਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ ਕਰਵਾਇਆ

0
703

ਅੰਮਿ੍ਰਤਸਰ/ਛਹਰੇਟਾ ਮੋਤਾ ਸਿੰਘ, ਹਰਪਾਲ ਸਿੰਘ/ਸੰਦੀਪ ਸਿੰਘ ਸੈਂਡੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨ ‘ਚ ਖੇਡੇ ਜਾ ਰਹੇ 30ਵੇਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ ਦੇ ਵਿਚ ਅੱਜ ਖੇਡੇ ਗਏ ਮੈਚ ਵਿਚੋਂ ਚੰਡੀਗੜ ਇਲੈਵਨ ਦੀ ਟੀਮ ਨੇ ਸਪੋਰਟਸ ਕਾਲਜ ਲਖਨਊ ਦੀ ਟੀਮ ਨੂੰ 2-0 ਨਾਲ ਮਾਤ ਦੇ ਕੇ ਅਗਲੇ ਗੇੜ ਦੇ ਵਿਚ ਪ੍ਰਵੇਸ਼ ਕੀਤਾ। ਇਸ ਮੌਕੇ ਤੇ ਟੀਮਾਂ ਨਾਲ ਜਾਣ ਪਛਾਣ ਕੌਮਾਂਤਰੀ ਹਾਕੀ ਖਿਡਾਰੀ ਤੇ ਐਸ.ਪੀ ਜੁਗਰਾਜ ਸਿੰਘ ਨੇ ਕੀਤੀ ਤੇ ਇਸ ਮੌਕੇ ਤੇ ਸਾਬਕਾ ਸਾਂਸਦ ਕਮਲ ਚੌਧਰੀ, ਬਿ੍ਰਗੇਡੀਅਰ ਹਰਚਰਨ ਸਿੰਘ, ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਕੇ.ਡੀ.ਪਰਾਸ਼ਰ, ਗੁਰਮੀਤ ਸਿੰਘ ਮੀਤਾ, ਰਾਕੇਸ਼ ਭਾਟੀਆ, ਅਜਿੰਦਰਪਾਲ ਸਿੰਘ ਤੇ ਹੋਰ ਹਾਜਰ ਸਨ। ਅੱਜ ਦੇ ਖੇਡੇ ਗਏ ਮੈਚ ਵਿਚੋਂ ਚੰਡੀਗੜ ਦੀ ਟੀਮ ਨੇ ਸਪੋਰਟਸ ਕਾਲਜ ਲਖਨਊ ਦੀ ਟੀਮ ਨੂੰ ਇਕ ਪਾਸੜ ਮੁਕਾਬਲੇ ਵਿਚ 2-0 ਨਾਲ ਹਰਾਇਆ ਤੇ ਜੇਤੂ ਗੋਲ ਪੈਨਾਲਟੀ ਕਾਰਨਰ ਰਾਂਹੀ ਕਪਤਾਨ ਸੰਜੇ ਸਿੰਘ ਨੇ 26ਵੇਂ ਤੇ 57ਵੇਂ ਮਿੰਟ ‘ਚ ਕਰਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ। 19 ਦਸੰਬਰ ਨੂੰ 11 ਵਜੇ ਏਅਰ ਇੰਡੀਆ ਸਪੋਰਟਸ ਪ੍ਰਮੋਸ਼ਨ ਬੋਰਡ ਤੇ ਸਪਰੋਟਸ ਕਾਲਜ ਲਖਨਊ ਦਰਮਿਆਨ ਤੇ ਦੂਜਾ ਮੈਚ ਸ਼ਾਮ 2 ਵਜੇ ਚੰਡੀਗੜ ਇਲੈਵਨ ਤੇ ਐਨ.ਸੀ.ਓ.ਈ ਸੋਨੀਪੱਤ ਦਰਮਿਆਨ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਦੇ ਲਈ ਓ.ਐਨ.ਜੀ.ਸੀ, ਇੰਡੀਅਨ ਆਇਲ, ਬੈਂਕ ਆਫ ਬੜੋਦਾ, ਸਟੇਟ ਬੈਂਕ ਆਫ ਇੰਡੀਆ ਤੇ ਇਫਕੋ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।