3 ਦਿਨ ਚ ਸਟੇਟ ਬੈਂਕ ਦੇ 16 ਮੁਲਾਜ਼ਮ ਆਏ ਪਾਜ਼ੀਟਿਵ। ਬੈਂਕ ਨੂੰ ਕੁਝ ਦਿਨ ਬੰਦ ਕਰਨ ਦੀ ਦਿੱਤੀ ਸਲਾਹ-ਐੱਸ ਐੱਮ ਓ।

0
24

ਤਲਵੰਡੀ ਸਾਬੋ ਸਿੱਧੂ
ਨਗਰ ਦੇ ਪੁਰਾਣੇ ਬਾਜ਼ਾਰ ਵਿੱਚ ਸਥਿੱਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਕੁੱਲ 32 ਵਿਚੋਂ 16 ਮੁਲਾਜ਼ਮ ਪਿਛਲੇ 3 ਦਿਨ ਵਿੱਚ ਕੋਰੋਨਾ ਪਾਜ਼ੀਟਿਵ ਮਿਲਣ ਨਾਲ ਸਿਹਤ ਵਿਭਾਗ ਨੇ ਵਕਤੀ ਤੌਰ ਤੇ ਬੈਂਕ ਨੂੰ ਬੰਦ ਕਰਨ ਦੀ ਸਲਾਹ ਬੈਂਕ ਪ੍ਰਬੰਧਕਾਂ ਨੂੰ ਦਿੱਤੀ ਹੈ।ਉਕਤ ਜਾਣਕਾਰੀ ਐੱਸ ਐੱਮ ਓ ਤਲਵੰਡੀ ਸਾਬੋ ਡਾ. ਗੁਰਜੀਤ ਸਿੰਘ ਨੇ ਦਿੱਤੀ ਹੈ।ਓਧਰ ਭਾਂਵੇ ਬੈਂਕ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਅੱਜ ਬੈਂਕ ਜਰੂਰ ਬੰਦ ਹੈ।