22ਏਕੜ ਵਿਖੇ ਐਸ. ਐਸ. ਪੀ. ਵਲੋਂ ਥੋੜਾ ਸਮਾਂ ਪਹਿਲਾਂ ਹੀ ਚੁਕਾਏ ਗਏ ਸੀ ਨਾਜਾਇਜ਼ ਕਬਜ਼ੇ

0
275

ਬਰਨਾਲਾ ਰਜਿੰਦਰ ਪ੍ਰਸ਼ਾਦ ਸਿੰਗਲਾ
ਸਥਾਨਕ ਬਾਲਮੀਕ ਚੌਕ 22 ਏਕੜ ਵਿਖੇ ਸਬਜੀ,ਫਲ ਦੀਆਂ ਰੇਹੜੀਆਂ ਵਾਲਿਆਂ ਨੇ ਫੁਟਪਾਥ ਤੇ ਨਜਾਇਜ ਕਬਜੇ ਕਰ ਰੱਖੇ ਸਨ ਕਈਆਂ ਨੇ ਤਾਂ ਪੱਕੇ ਅ ਲਗਾ ਕੇ ਪੱਕੀਆਂ ਦੁਕਾਨਾਂ ਬਣਾ ਲਈਆਂ ਸਨ ਪਰ ਬਰਨਾਲਾ ਵਿਖੇ ਆਏ ਐਸ ਐਸ ਪੀ ਸ੍ਰੀ ਸੰਦੀਪ ਗੋਇਲ ਨੇ ਸਾਰੇ ਨਜਾਇਜ ਕਬਜੇ ਚੁਕਾ ਕੇ ਰੇਹੜੀਆਂ ਵਾਲਿਆਂ ਨੰੂ 25 ਏਕੜ ਵਿਚ ਜਗਾ ਦੇ ਦਿਤੀ ਸੀ। ਪਰ ਸਿਆਸੀ ਆਗੂਆਂ ਦੇ ਦਖਲ ਕਾਰਨ ਉਸ ਫੁਟਪਾਥ ਤੇ ਰੇਹੜੀਆਂ ਵਾਲਿਆਂ ਨੇ ਮੁੜ ਕਬਜਾ ਕਰ ਲਿਆ ਹੈ। ਜਿਸ ਕਾਰਨ ਐਸ ਐਸ ਪੀ ਸਾਹਿਬ ਵਲੋਂ ਕੀਤੀ ਗਈ ਕਾਰਵਾਈ ਬੇਅਰਥ ਹੋ ਗਈ। ਇਸ ਤੋਂ ਸਾਫ ਜਾਹਰ ਹੈ ਕਿ ਗਲਤ ਕੰਮਾਂ ਵਿਚ ਸਿਆਸੀ ਆਗੂਆਂ ਵਲੋਂ ਸਪੋਟ ਕਰਨਾ ਬਹੁਤ ਖਤਰਨਾਕ ਹੈ। ਸਿਆਸੀ ਦਖਲ ਦੀ ਵਜਾ ਕਾਰਨ ਹੀ ਸ਼ਹਿਰ ਵਿਚ ਕਈ ਥਾਵਾਂ ਤੇ ਨਜਾਿਜ ਕਬਜੇ ਕੀਤੇ ਹੋਏ ਹਨ ਦੁਕਾਨਦਾਰ ਨਿਧੜਕ ਹੋ ਕੇ ਹਰ ਰੋਜ ਨਜਾਇਜ ਕਬਜਿਆਂ ਵਿਚ ਵਾਧਾ ਕਰ ਰਹੇ ਹਨ। ਇਨਾਂ ਸਿਆਸੀ ਆਗੂਆਂ ਵਲੋਂ ਆਪਣੇ ਵੋਟ ਬੈਂਕ ਲੲਂੀ ਕੀਤੀ ਜਾ ਰਹੀ ਸਪੋਟ ਕਾਰਨ ਪ੍ਰਸਾਸਨ ਨੰੂ ਵੀ ਨਜਾਇਜ ਕੰਮਾਂ ਨੰੂ ਖਤਮ ਕਰਨ ਲਈ ਵੀ ਸੋਚਣਾ ਪੈਂਦਾ ਹੈ। 22 ਏਕੜ ਦੀ ਇਹ ਜਗਾ ਨਗਰ ਸੁਧਾਰ ਟਰੱਸਟ ਦੇ ਏਰੀਏ ਵਿਚ ਆਉਦੀ ਹੈ। ਇਸ ਲਈ ਚੇਅਰਮੇਨ ਮੱਖਣ ਸ਼ਰਮਾ ਦਾ ਪੱਖ ਜਾਣਿਆ।
ਕੀ ਕਹਿੰਦੇ ਹਨ ਨਗਰ ਸੁਧਾਰ ਟਰੱਸਟ ਦੇ ਚੇਅਰਮੇਨ ਮੱਖਣ ਸ਼ਰਮਾ :- ਨਜਾਇਜ ਕਬਜਿਆਂ ਸਬੰਧੀ ਜਦ ਨਗਰ ਸੁਧਾਰ ਟਰੱਸਟ ਦੇ ਚੇਅਰਮੇਨ ਮੱਖਣ ਸ਼ਰਮਾ ਨੰੂ ਪੁੱਛਿਆ ਕਿ ਇਨਾਂ ਨੰੂ ਨਗਰ ਸੁਧਾਰ ਟਰੱਸਟ ਵਲੋਂ ਇਜਾਜਤ ਦਿਤੀ ਗਈ ਹੈ ਤਾਂ ਉਨਾਂ ਕਿਹਾ ਕਿ ਰੇਹੜੀਆਂ ਵਾਲੇ ਭੁੱਖੇ ਮਰਦੇ ਸੀ ਪੁਲੀਸ ਨੇ ਹੀ ਰੇਹੜੀਆਂ ਚੁਕਾਈਆਂ ਸਨ ਪੁਲੀਸ ਨੇ ਹੀ ਲਗਵਾਈਆਂ ਹਨ ਇਸ ਵਿਚ ਟਰੱਸਟ ਦਾ ਕੋਈ ਰੋਲ ਨਹੀਂ।
ਕੀ ਕਹਿੰਦੇ ਹਨ ਐਸ ਐਚ ਓ ਸਿਟੀ : – ਜਦ ਐਸ ਐਚ ਓ ਸਿਟੀ ਨੰੂ ਪੁੱਛਿਆ ਤਾਂ ਉਨਾਂ ਕਿਹਾ ਕਿ ਮੇਰੇ ਧਿਆਨ ਵਿਚ ਮਾਮਲਾ ਨਹੀਂ ਆਇਆ ਹੁਣੇ ਪਤਾ ਕਰਦਾ ਹਾਂ ਉਨਾਂ ਕਿਹਾ ਕਿ ਕਿਸੇ ਹਾਲਤ ਵਿਚ ਉਥੇ ਨਜਾਇਜ ਕਬਜੇ ਨਹੀਂ ਹੋਣ ਦਿਤੇ ਜਾਣਗੇ।ਰੇਹੜੀਆਂ 25 ਏਕੜ ਵਿਚ ਹੀ ਲਗਣਗੀਆਂ।