2017 ’ਚ ਹੋਏ ਕਤਲ ਸਬੰਧੀ ਸੱਸ, ਸਾਥੀ ਸਮੇਤ ਗਿ੍ਰਫਤਾਰ

0
144

ਪਾਇਲ ਹਰਵਿੰਦਰ ਚੀਮਾਂ
ਐਸ.ਐਸ.ਪੀ.ਖੰਨਾ ਹਰਪ੍ਰੀਤ ਸਿੰਘ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ 15 ਜੂਨ 2020 ਨੂੰ ਪਾਲ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਡੈਹਰ ਥਾਣਾ ਚਮਕੌਰ ਸਾਹਿਬ ਦੇ ਬਿਆਨਾਂ ਤੇ ਸਕਿੰਦਰ ਸਿੰਘ ਉਰਫ ਬੱਬੂ ਪੁੱਤਰ ਕੇਹਰ ਸਿੰਘ ਵਾਸੀ ਸਿੱਲ ਥਾਣਾ ਘੜੂੰਆਂ ਖਿਲਾਫ ਧਾਰਾ 365/420/406 ਤਹਿਤ ਮੁਕੱਦਮਾਂ ਨੰਬਰ 101 ਥਾਣਾ ਸਦਰ ਖੰਨਾ ਵਿੱਚ ਦਰਜ ਹੋਇਆ ਸੀ। ਜਿਸ ਵਿੱਚ ਸਿਕਾਇਤ ਕਰਤਾ ਪਾਲ ਸਿੰਘ ਦੀ ਲੜਕੀ ਗੁਰਮੀਤ ਕੌਰ ਜੋ ਪਿੰਡ ਰੋਹਣੋਂ ਖੁਰਦ ਵਿਖੇ ਗੁਰਜੀਤ ਸਿੰਘ ਨਾਲ ਵਿਆਹੀ ਹੋਈ ਸੀ ਜੋ ਗੁਰਜੀਤ ਸਿੰਘ ਦੇ ਵਿਦੇਸ਼ ਜਾਣ ਪਿੱਛੋਂ ਆਪਣੀ ਸੱਸ ਬਲਜੀਤ ਕੌਰ ਨਾਲ ਰਹਿ ਰਹੀ ਸੀ, ਜੋ ਆਪਣੇ ਲੜਕੇ ਨੂੰ ਸੱਸ ਪਾਸ ਝੱਡ ਕੇ ਮਿਤੀ 10 ਦਸੰਬਰ 2017 ਨੂੰ ਸਕਿੰਦਰ ਸਿੰਘ ਉਰਫ ਬੱਬੂ ਨਾਲ ਤੜਕਸਾਰ ਚਲੀ ਗਈ ਸੀ, ਜੋ ਵਾਪਸ ਨਹੀਂ ਆਈ, ਜਿਸ ਤਹਿਤ ਸਕਿੰਦਰ ਸਿੰਘ ਉਰਫ ਬੱਬੂ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ। ਥਾਣਾ ਸਦਰ ਦੇ ਮੁੱਖ ਅਫਸਰ ਜਸਪਾਲ ਸਿੰਘ ਧਾਲੀਵਾਲ ਅਤੇ ਚੌਂਕੀ ਇੰਚਾਰਜ਼ ਈਸੜੂ ਬਲਵੀਰ ਸਿੰਘ ਨੂੰ ਤਫਤੀਸ਼ ਦੌਰਾਨ ਉਸ ਸਮੇਂ ਵੱਡੀ ਸਫਲਤਾ ਹਾਸ਼ਲ ਹੋਈ, ਜਦੋਂ ਤਫਤੀਸ਼ ਦੌਰਾਨ ਕਸ਼ਮੀਰ ਸਿੰਘ ਉਰਫ ਕੁੱਕੂ ਵਾਸੀ ਮੁੱਲਾਂਪੁਰ ਖੁਰਦ ਥਾਣਾ ਸਰਹਿੰਦ ਪਾਸੋਂ ਪੁੱਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ, ਕਿ ਬਲਜੀਤ ਕੌਰ ਦੀ ਨੂੰਹ ਗੁਰਮੀਤ ਕੌਰ ਦਾ ਚਾਲ ਚਲਣ ਠੀਕ ਨਹੀਂ ਸੀ, ਜਿਸ ਨੂੰ ਉਸ ਦੀ ਸੱਸ ਬਰਦਾਸ਼ਤ ਨਹੀਂ ਕਰਦੀ ਸੀ, ਅਤੇ ਰੋਕਣ ਤੇ ਉਸ ਦੀ ਕੁੱਟਮਾਰ ਕਰਦੀ ਸੀ। ਬਲਜੀਤ ਕੌਰ ਨੇ ਉਸ ਨਾਲ ਇਕ ਲੱਖ ਰੁਪਏ ਵਿੱਚ ਨੂੰਹ ਨੂੰ ਠਿਕਾਣੇ ਲਗਾਉਣ ਦੀ ਗੱਲ ਮੁੱਕਾ ਲਈ, 10 ਦਸੰਬਰ 2017 ਦੀ ਦਰਮਿਆਨੀ ਰਾਤ ਨੂੰ ਬਲਜੀਤ ਕੌਰ ਨੇ ਆਪਣੀ ਨੂੰਹ ਗੁਰਮੀਤ ਕੌਰ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਸੁਲ੍ਹਾਂ ਦਿੱਤਾ, ਉਨ੍ਹਾਂ ਦੱਸਿਆ ਕਿ ਕਸ਼ਮੀਰ ਸਿੰਘ ਨੇ ਬਲਜੀਤ ਕੌਰ ਨਾਲ ਮਿਲ ਕੇ ਆਪਣੀ ਨੂੰਹ ਗੁਰਮੀਤ ਕੌਰ ਦਾ ਸੁੱਤੀ ਪਈ ਦਾ ਗਲ੍ਹਾ ਦਬਾਅ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਵੇਹੜੇ ਦੇ ਪਿੱਛੇ ਜਮੀਨ ‘ਚ ਟੋਆ ਪੁੱਟ ਕੇ ਦਬਾਅ ਦਿੱਤਾ। ਫਿਰ ਕਸ਼ਮੀਰ ਸਿੰਘ ਤੇ ਬਲਜੀਤ ਕੌਰ ਨੇ 11 ਮਹੀਨੇ ਬਾਅਦ ਲਾਸ਼ ਦੇ ਪਿੰਜ਼ਰ ਨੂੰ ਬਾਹਰ ਕੱਢ ਕੇ ਉਸ ਨੂੰ ਜਲਾਅ ਕੇ ਉਸ ਨੂੰ ਬਰੀਕ ਕਰਕੇ ਖੂਹ ਵਿੱਚ ਸੁੱਟ ਦਿੱਤਾ। ਜ਼ਿਲ੍ਹਾ ਪੁਲਿਸ ਮੁੱਖੀ ਨੇ ਦੱਸਿਆ ਕਿ ਜੋ ਮੁਕੱਦਮਾਂ ਨੰਬਰ 101 ਸਕਿੰਦਰ ਸਿੰਘ ਉਰਫ ਬੱਬੂ ਖਿਲਾਫ ਦਰਜ ਕੀਤਾ ਸੀ, ਨੂੰ ਬੇਕਸੂਰ ਹੋਣ ਤੇ ਘਾਟਾ ਕੀਤਾ ਗਿਆ। ਬਲਜੀਤ ਕੌਰ ਪਤਲੀ ਲੇਟ ਜਰਨੈਲ ਸਿੰਘ ਵਾਸੀ ਰੋਹਣੋਂ ਖੁਰਦ ਅਤੇ ਕਸ਼ਮੀਰ ਸਿੰਘ ਉਰਫ ਕੁੱਕੂ ਵਾਸੀ ਮੁੱਲਾਂਪੁਰ ਨੂੰ ਦੋਸ਼ੀ ਨਾਮਜਦ ਕਰਕੇ 31 ਜੁਲਾਈ 2020 ਨੂੰ ਗਿ੍ਰਫਤਾਰ ਕਰ ਲਿਆ, ਉਕਤ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਖੂਹ ਵਿੱਚ ਸੁੱਟੀਆਂ ਹੱਡੀਆਂ, ਕਹੀ, ਟੋਪੀ ਤੇ ਸ਼ਾਲ ਨੂੰ ਵੀ ਬਰਾਮਦ ਕਰ ਲਿਆ ਹੈ।