180 ਦਿਨਾਂ ’ਚ ਦੇਸ਼ ਦੀ ਏਕਤਾ ਮਜ਼ਬੂਤ ਕੀਤੀ : ਮੋਦੀ

0
198

ਨਵੀਂ ਦਿੱਲੀ ਆਵਾਜ਼ ਬਿੳੂਰੋ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦੇ 180 ਦਿਨ ਪੂਰੇ ਕਰਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੇ ਵਿਕਾਸ, ਸਮਾਜਿਕ ਸਸ਼ਕਤੀਕਰਨ ਅਤੇ ਏਕਤਾ ਨੂੰ ਉਤਸ਼ਾਹਤ ਕਰਨ ਲਈ ਬਹੁਤ ਸਾਰੇ ਫ਼ੈਸਲੇ ਲਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਬ ਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਨਾਲ ਪ੍ਰੇਰਿਤ ਹੋ ਕੇ ਅਤੇ 130 ਕਰੋੜ ਭਾਰਤੀਆਂ ਦੇ ਆਸ਼ੀਰਵਾਦ ਨਾਲ ਸਰਕਾਰ ਨਵੇਂ ਉਤਸ਼ਾਹਰ ਨਾਲ ਭਾਰਤ ਦੇ ਵਿਕਾਸ ਅਤੇ 130 ਕਰੋੜ ਭਾਰਤੀਆਂ ਦੇ ਜੀਵਨ ਨੂੰ ਸਪੂਰਨ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਿਆ ਹੋਇਆ ਹੈ।ਪਿਛਲੇ ਛੇ ਮਹੀਨਿਆਂ ਵਿੱਚ ਅਸੀਂ ਕਈ ਵਾਰ ਜਿਹੇ ਫ਼ੈਸਲੇ ਕੀਤੇ ਜੋ ਵਿਕਾਸ,ਸਮਾਜਿਕ ਸ਼ਸ਼ਕਤੀਕਰਨ ਅਤੇ ਦੇਸ਼ ਦੀ ਏਕਤਾ ਨੂੰ ਮਜ਼ਬੂਤ ਬਣਾਉਣ ਵਾਲੇ ਸਨ। ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਾਫੀ ਕੁਝ ਕਰਨ ਦੀ ਇੱਛਾ ਰੱਖਦੇ ਹਾਂ ਤਾਕਿ ਅਸੀਂ ਅਗਾਂਹਵਧੂ ਨਵੇਂ ਭਾਰਤ ਨੂੰ ਬਣਾ ਸਕੀਏ। ਭਾਰਤ ਵਿਚ ਲਗਾਤਾਰ ਡਿੱਗਦੀ ਜਾ ਰਹੀ ਵਿਕਾਸ ਦਰ ਮਾਮਲੇ ’ਤੇ ਸਫਾਈ ਦਿੰਦਿਆਂ ਕੇਂਦਰੀ ਮਨੁੱਖੀ ਸੰਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਕਿਹਾ ਹੈ ਕਿ ਵਿਸ਼ਵ ਮੰਦੀ ਨੇ ਭਾਰਤੀ ਅਰਥ-ਵਿਵਸਥਾ ਉੱਪਰ ਵੀ ਮਾੜਾ ਅਸਰ ਪਾਇਆ ਹੈ। ਮੋਦੀ ਸਰਕਾਰ ਦੇ 6 ਮਹੀਨੇ ਪੂਰੇ ਹੋਣ ਸਬੰਧੀ ਆਯੋਜਿਤ ਪੈ੍ਰਸ ਕਾਨਫਰੰਸ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਮੰਦੇ ਦਾ ਸ਼ਿਕਾਰ ਇਕੱਲਾ ਭਾਰਤ ਹੀ ਨਹੀਂ ਹੈ, ਸਾਰੇ ਵਿਸ਼ਵ ਵਿੱਚ ਮੰਦੇ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਸ਼ਵ ਵਿਆਪੀ ਮੰਦੇ ਦੌਰਾਨ ਕਈ ਵੱਡੇ ਕਦਮ ਉਠਾਏ ਹਨ, ਜਿਨ੍ਹਾਂ ਵਿੱਚ ਬੈਂਕਾਂ ਦੇ ਰਲੇਵੇਂ ਦੇ ਨਾਲ-ਨਾਲ ਬੈਂਕਾਂ ਨੂੰ 70 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਅਤੇ ਸਰਕਾਰੀ ਪੋ੍ਰਜੈਕਟਾਂ ਵਿੱਚ ਵਿਦੇਸ਼ੀ ਪੂੰਜੀ ਨਿਵੇਸ਼ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪੂੰਜੀਨਿਵੇਸ਼ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ, ਇਸੇ ਲਈ ਦੇਸ਼ ਵਿੱਚ ਕਾਰਪੋਰੇਟ ਟੈਕਸ ਦੀ ਦਰ ਦੁਨੀਆ ਵਿੱਚ ਸਭ ਤੋਂ ਘੱਟ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਟੈਕਸ ਘੱਟ ਹੋਣ ਕਾਰਨ ਦੁਨੀਆ ਭਰ ਦੇ ਨਿਵੇਸ਼ਕਾਂ ਵਿੱਚ ਉਮੀਦਾਂ ਵਧੀਆਂ ਹਨ। ਜਾਵੇਡਕਰ ਨੇ ਇਹ ਵੀ ਕਿਹਾ ਕਿ ਵਿਦੇਸ਼ੀ ਦੌਰਿਆਂ ਨੇ ਵੀ ਭਾਰਤ ਦੀ ਛਵੀਂ ਮਜ਼ਬੂਤ ਕਰਨ ਵਿੱਚ ਮੱਦਦ ਕੀਤੀ ਹੈ। ਇਥੇ ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਵੀ ਅਰਥ-ਵਿਵਸਥਾ ਸਬੰਧੀ ਕਿਹਾ ਸੀ ਕਿ ਥੋੜ੍ਹੀ ਸਮਝਦਾਰੀ ਨਾਲ ਦੇਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਭਾਰਤ ਵਿੱਚ ਆਰਥਿਕ ਵਿਕਾਸ ਦਰ ਭਾਵੇਂ ਘੱਟ ਹੋਈ ਹੈ ਪਰ ਮੰਦੀ ਵਾਲੇ ਹਾਲਾਤ ਨਹੀਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੈਂਕਾਂ ਦੀ ਦੋਹਰੀ ਬੈਲੇਂਸ ਸ਼ੀਟ ਦੀ ਸਮੱਸਿਆ ਕਾਰਨ ਵੀ ਬੀਤੇ ਦੋ ਵਿੱਤੀ ਸਾਲਾਂ ਵਿੱਚ ਕੁੱਲ ਵਿਕਾਸ ਦਰ ਵਿੱਚ ਗਿਰਾਵਟ ਆਈ ਹੈ।