108 ਬੋਤਲਾਂ ਸ਼ਰਾਬ ਸਮੇਤ ਇੱਕ ਕਾਬੂ

0
180

ਬਰਨਾਲਾ ਹਮੀਰ ਸਿੰਘ ਬਰਨਾਲਾ
ਐਸਐਸਪੀ ਬਰਨਾਲਾ ਹਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ, ਐਸਪੀ.ਡੀ ਸੁਖਦੇਵ ਸਿੰਘ ਵਿਰਕ ਅਤੇ ਰੁਪਿੰਦਰ ਭਾਰਦਵਾਜ ਐਸਪੀ ਨਾਰਕੋਟਿਕਸ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਖਿਲਾਫ਼ ਛੇੜੀ ਗਈ ਮੁਹਿੰਮ ਅਧੀਨ ਐਕਸਾਈਜ਼ ਸੈਲ ਬਰਨਾਲਾ ਦੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ 108 ਹਰਿਆਣਾ ਮਾਰਕਾ ਸ਼ਰਾਬ ਦੀਆਂ ਬੋਤਲਾਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ਼ ਸੈਲ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਥਾਣੇਦਾਰ ਪਰਮਜੀਤ ਸਿੰਘ ਦੀ ਪੁਲਿਸ ਪਾਰਟੀ ਨੇ ਤਰਸੇਮ ਸਿੰਘ ਉਰਫ਼ ਬਿੱਲਾ ਅਤੇ ਬੂਟਾ ਸਿੰਘ ਨਿਵਾਸੀ ਤਲਵੰਡੀ ਰੋਡ ਭਦੌੜ ਪਾਸੋਂ 108 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਿਸ ਨੇ ਦੋਸ਼ੀ ਤਰਸੇਮ ਸਿੰਘ ਨੂੰ ਕਾਬੂ ਕਰਕੇ ਐਕਸਾਈਜ਼ ਐਕਟ ਅਧੀਨ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਬੂਟਾ ਸਿੰਘ ਹਿਰਾਸਤ ਤੋਂ ਬਾਹਰ ਹੈ, ਜਿਸਦੀ ਭਾਲ ਜਾਰੀ ਹੈ। ਇਸ ਸਮੇਂ ਗੁਰਮੇਜ ਸਿੰਘ, ਹਰਦੀਪ ਸਿੰਘ, ਜਗਜੀਵਨ ਸਿੰਘ, ਚਰਨਪ੍ਰੀਤ ਸਿੰਘ, ਅਮਰਜੀਤ ਸਿੰਘ ਆਦਿ ਵੀ ਹਾਜ਼ਰ ਸਨ।